ਫ਼ਿਲਮੀ ਗੱਲਬਾਤ

ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਯੰਗੈਸਟ ਇਨ ਚਾਰਜ’ ਦਾ ਟੀਜ਼ਰ ਰਿਲੀਜ਼

ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ ,ਜਨਵਰੀ 27

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ਦਾ ਟੀਜ਼ਰ ਸਾਹਮਣੇ ਆ ਗਿਆ ਹੈ। ਉਨ੍ਹਾਂ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ ‘ਯੰਗੈਸਟ ਇਨ ਚਾਰਜ’ ਹੈ। ਇਸ ਗੀਤ ਨੂੰ ਲਿਖਿਆ, ਗਾਇਆ ਤੇ ਕੰਪੋਜ਼ ਖ਼ੁਦ ਸਿੱਧੂ ਮੂਸੇ ਵਾਲਾ ਨੇ ਕੀਤਾ ਹੈ। ਗੀਤ ’ਚ ਰੈਪ ਸੰਨੀ ਮਾਲਟਨ ਨੇ ਕੀਤਾ ਹੈ, ਜੋ ਪਹਿਲੀ ਵਾਰ ਸਿੱਧੂ ਨਾਲ ਨਜ਼ਰ ਆਉਣ ਵਾਲੇ ਹਨ।

ਗੀਤ ਨੂੰ ਦਿ ਕਿੱਡ ਨੇ ਮਿਊਜ਼ਿਕ ਦਿੱਤਾ ਹੈ। ਵੀਡੀਓ ਹਨੀ ਸਿੰਘ ਤੇ ਪੁਲਕਿਤ ਸੇਤੀਆ ਵਲੋਂ ਬਣਾਈ ਗਈ ਹੈ। ਇਸਦੇ ਟੀਜ਼ਰ ’ਚ ਸਿਰਫ ਸੰਨੀ ਮਾਲਟਨ ਦੀ ਆਵਾਜ਼ ਸੁਣਾਈ ਦਿੱਤੀ ਹੈ। ਸੰਨੀ ਮਾਲਟਨ ਦਾ ਸਿੱਧੂ ਮੂਸੇ ਵਾਲਾ ਨਾਲ ਵਿਵਾਦ ਵੀ ਰਿਹਾ ਹੈ। ਸੰਨੀ ਨੇ ਸਿੱਧੂ ਦੇ ਕਈ ਗੀਤ ਲਾਈਵ ਹੋ ਕੇ ਲੀਕ ਕੀਤੇ ਹਨ।

Facebook Page:https://www.facebook.com/factnewsnet

See videos: https://www.youtube.com/c/TheFACTNews/videos