ਪੰਜਾਬ

ਟੈਂਕੀ ‘ਤੇ ਚੜ੍ਹ ਕੇ ਜਾਂ ਰੌਲਾ ਪਾਉਣ ਨਾਲੋਂ ਆ ਕੇ ਮੇਰੇ ਨਾਲ ਗੱਲ ਕਰੋ : ਮੁੱਖ ਮੰਤਰੀ ਚੰਨੀ

ਫੈਕਟ ਸਮਾਚਾਰ ਸੇਵਾ
ਬਰਨਾਲਾ, ਨਵੰਬਰ 27

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਰਨਾਲਾ ਦੇ ਮੈਰੀਲੈਂਡ ਪੈਲੇਸ ਵਿੱਚ ਪਹੁੰਚਣ ਤੋਂ ਪਹਿਲਾਂ ਪ੍ਰਸ਼ਾਸਨ ਨੇ ਪੈਲੇਸ ਦੇ ਗੇਟ ਅੱਗੇ ਧਰਨਾ ਦੇ ਰਹੇ ਕੋਰੋਨਾ ਵਾਰੀਅਰਜ਼ ਨੂੰ ਰੋਕ ਦਿੱਤਾ, ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਰੌਲੇ ਕਾਰਨ ਅਤੇ ਚੰਡੀਗੜ੍ਹ ਵਿਖੇ ਟਾਵਰ ਉਤੇ ਚੜ੍ਹੇ ਅਧਿਆਪਕ ਦੇ ਮੁੱਦੇ ਉਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੋਗਰਾਮ ਵਿਚ ਵਿਘਨ ਪਾਉਣ ਵਾਲੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਚੰਨੀ ਨੇ ਕਿਹਾ ਕਿ ਟੈਂਕੀ ‘ਤੇ ਜੋ ਲੋਕ ਚੜ੍ਹ ਕੇ ਪ੍ਰਦਰਸ਼ਨ ਕਰਦੇ ਹਨ ਜਾਂ ਚੱਲ ਰਹੀ ਸਟੇਜ ਵਿਚ ਵਿਘਨ ਪਾਉਂਦੇ ਹਨ, ਉਨ੍ਹਾਂ ਖ਼ਿਲਾਫ਼ ਹੁਣ ਪਰਚੇ ਦਰਜ ਹੋਣਗੇ। ਉਨ੍ਹਾਂ ਕਿਹਾ ਕਿ ਇਹ ਤਰੀਕਾ ਗਲਤ ਹੈ, ਜਿਸ ਨੂੰ ਵੀ ਕੋਈ ਸਮੱਸਿਆ ਹੈ ਉਹ ਮੇਰੇ ਕੋਲ ਆ ਕੇ ਗੱਲ ਕਰ ਸਕਦਾ ਹੈ, ਮੈਂ ਕਿਸੇ ਨੂੰ ਨਹੀਂ ਰੋਕਦਾ।

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਜੇਕਰ ਦਸ ਹਜ਼ਾਰ ਦੇ ਇਕੱਠ ’ਚੋਂ ਦਸ ਬੰਦੇ ਆ ਕੇ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਪਰਚੇ ਹੋਣਗੇ।

Visit Facebook Page:https://www.facebook.com/factnewsnet

See More videos:https://www.youtube.com/c/TheFACTNews/videos