ਪੰਜਾਬ

ਸੁਖਬੀਰ ਬਾਦਲ ਵੱਲੋਂ 13 ਨੁਕਾਤੀ ਏਜੰਡੇ ਦਾ ਐਲਾਨ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 3

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਵਿਚ ਅਕਾਲੀ ਦਲ ਦੇ ਸੱਤਾ ਵਿਚ ਆਉਣ ’ਤੇ ਲਾਗੂ ਕੀਤੇ ਜਾਣ ਵਾਲੇ 13 ਨੁਕਾਤੀ ਏਜੰਡੇ ਦਾ ਐਲਾਨ ਕੀਤਾ ਹੈ।

ਅੱਜ ਇਥੇ ਹੋਟਲ ਤਾਜ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਆਉਣ ’ਤੇ ਮਾਤਾ ਖੀਵੀ ਯੋਜਨਾ ਤਹਿਤ ਨੀਲਾ ਕਾਰਡ ਧਾਰਕ ਮਾਤਾਵਾਂ ਨੁੰ 2 ਹਜ਼ਾਰ ਰੁਪਏ ਮਹੀਨਾ ਦਿੱਤੇ ਜਾਣਗੇ, ਖੇਤੀਬਾੜੀ ਲਈ ਡੀਜ਼ਲ 10 ਰੁਪਏ ਸਸਤਾ ਵੈਟ ਘਟਾ ਕੇ, 400 ਯੂਨਿਟ ਮੁਫਤ ਬਿਜਲੀ ਸਾਰੇ ਵਰਗਾਂ ਲਈ, ਸਿਹਤ ਬੀਮੇ ਤਹਿਤ ਪੰਜਾਬੀਆਂ ਲਈ 10 ਲੱਖ ਤੱਕ ਦਾ ਮੁਫਤ ਇਲਾਜ, ਕਿਸਾਨਾਂ ਲਈ ਸਬਜ਼ੀਆਂ ਤੇ ਦੁੱਧ ਵਾਸਤੇ ਐਮ ਐਸ ਪੀ , 1 ਲੱਖ ਸਰਕਾਰੀ ਨੌਕਰੀਆਂ ਅਤੇ ਨਿੱਜੀ ਖੇਤਰ ਵਿਚ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਸਿੱਖਿਆ ਵਾਸਤੇ ਪੜ੍ਹਨ ਲਈ 10 ਲੱਖ ਦਾ ਕਰਜ਼ਾ ਮਿਲੇਗਾ ਜਿਸਦੀ ਗਰੰਟੀ ਸਰਕਾਰ ਦੇਵੇਗੀ ਤੇ ਵਿਆਜ਼ ਵੀ ਸਰਕਾਰ ਦੇਵੇਗੀ।

ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਬਣੇਗਾ ਤੇ ਇਹਨਾਂ ਵਿਚ 33 ਫੀਸਦੀ ਸੀਟਾਂ ਸਰਕਾਰੀ ਸਕੂਲਾਂ ਵਿਚ ਪੜ੍ਹੇ ਵਿਦਿਆਰਥੀਆਂ ਵਾਸਤੇ ਹੋਣਗੀਆਂ। ਸਰਕਾਰੀ ਨੌਕਰੀਆਂ ਵਿਚ ਕੁੜੀਆਂ ਲਈ 50 ਫੀਸਦੀ ਰਾਖਵਾਂਕਰਨ ਹੋਵੇਗਾ।

More from this section