ਖੇਡ

ਸ੍ਰੀਲੰਕਾ ਦੇ ਲਸਿਥ ਮਲਿੰਗਾ ਨੇ ਲਿਆ ਕ੍ਰਿਕਟ ਤੋਂ ਸੰਨਿਆਸ

ਫ਼ੈਕ੍ਟ ਸਮਾਚਾਰ ਸੇਵਾ ਕੋਲੰਬੋ , ਸਤੰਬਰ 15

ਸ੍ਰੀਲੰਕਾ ਦੇ ਤਜਰਬੇਕਾਰ ਗੇਂਦਬਾਜ਼ ਲਸਿਥ ਮਲਿੰਗਾ ਨੇ ਕ੍ਰਿਕਟ ਨੂੰ ਅਲਵਿਦਾ ਆਖਣ ਦਾ ਐਲਾਨ ਕਰ ਦਿੱਤਾ। ਸੀਮਤ ਓਵਰਾਂ ਦੇ ਕ੍ਰਿਕਟ ਦੇ ਦਿੱਗਜ਼ ਅਤੇ ਟੀ20 ਸੀਰੀਜ਼ ਦੇ ਸਿਰਕੱਢ ਗੇਂਦਬਾਜ਼ਾਂ ਵਿੱਚੋਂ ਇਕ 38 ਵਰ੍ਹਿਆਂ ਦੇ ਮਲਿੰਗਾ 2014 ’ਚ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਕਪਤਾਨ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਸੰਨਿਆਸ ਲੈਣ ਣੇ ਫ਼ੈਸਲੇ ਦਾ ਐਲਾਨ ਕੀਤਾ।

ਮਲਿੰਗਾ ਨੇ ਟਵੀਟ ਕੀਤਾ ਕਿ ਟੀ20 ਨੂੰ ਅਲਵਿਦਾ ਆਖ ਰਿਹਾ ਹਾਂ ਅਤੇ ਕ੍ਰਿਕਟ ਦੀਆਂ ਸਾਰੀਆਂ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਯਾਤਰਾ ਦੌਰਾਨ ਮੇਰੀ ਹਮਾਇਤ ਕੀਤੀ ਅਤੇ ਆਗਾਮੀ ਵਰ੍ਹਿਆਂ ਵਿੱਚ ਨੌਜਵਾਨ ਕ੍ਰਿਕਟਰਾਂ ਨਾਲ ਆਪਣੇ ਤਜਰਬੇ ਸਾਂਝੇ ਕਰਨ ਲਈ ਉਤਸੁਕ ਹਾਂ। ਉਨ੍ਹਾਂ ਨੇ ਇਕ ਵੀਡੀਓ ਵਿੱਚ ਕਿਹਾ ਕਿ ਮੈਂ ਟੀ20 ਤੋਂ ਪੂਰਾ ਤਰ੍ਹਾਂ ਆਰਾਮ ਚਾਹੁੰਦਾ ਹਾਂ। ਮੈਂ ਕ੍ਰਿਕਟ ਨਹੀਂ ਖੇਡਾਂਗਾ ਪਰ ਖੇਡ ਪ੍ਰਤੀ ਮੇਰੀ ਮੁਹੱਬਤ ਕਦੇ ਖ਼ਤਮ ਨਹੀਂ ਹੋਵੇਗੀ।

 

More from this section