ਧਰਮ ਤੇ ਵਿਰਸਾ

ਬਾਬਾ ਨਾਮਦੇਵ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਨਾਉਣ ਦੀ ਲੋੜ : ਰਾਣਾ ਕੇਪੀ ਸਿੰਘ

ਫ਼ੈਕ੍ਟ ਸਮਾਚਾਰ ਸੇਵਾ ਰੂਪਨਗਰ, ਅਗਸਤ 25

ਬਾਬਾ ਨਾਮਦੇਵ ਜੀ ਫਲਸਫੇ ਤੋਂ ਸੇਧ ਲੈ ਕੇ ਉਨ੍ਹਾ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਨਾਉਣ ਦੀ ਲੋੜ ਹੈ।ਇਹ ਵਿਚਾਰ ਅੱਜ ਰਾਣਾ ਕੇ ਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਾਬਾ ਨਾਮਦੇਵ ਜੀ ਮੰਦਿਰ ਰੂਪਨਗਰ ਵਿੱਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆ ਪ੍ਰਗਟਾਏ।ਉਨ੍ਹਾ ਕਿਹਾ ਸੰਤਾਂ ਮਹਾਂਪੁਰਸ਼ਾਂ ਨੇ ਸਦਾ ਹੀ ਸਾਡੇ ਦੇਸ਼ ਦੀ ਅਗਵਾਈ ਕਰਕੇ ਸੇਧ ਦਿੱਤੀ ਹੈ ਜਿਸ ਨਾਲ ਸਾਡੇ ਵਿਰਸੇ ਅਤੇ ਸੰਸਕ੍ਰਿਤੀ ਨੇ ਸੰਸਾਰ ਭਰ ਵਿੱਚ ਸਭ ਤੋਂ ਅਮੀਰ ਇਤਿਹਾਸ ਸਿਰਜਿਆ ਹੈ।ਭਵਿੱਖ ਵਿੱਚ ਵੀ ਸਾਡੀਆ ਪੀੜ੍ਹੀਆਂ ਬਾਬਾ ਨਾਮਦੇਵ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਅਪਣਾ ਕੇ ਆਪਣੇ ਜੀਵਨ ਵਿੱਚ ਮਾਰਗ ਦਰਸ਼ਨ ਲੈ ਰਹੀਆ ਹਨ।ਪੰਜਾਬ ਦੀ ਧਰਤੀ ‘ਤੇ ਬਾਬਾ ਨਾਮਦੇਵ ਜੀ ਵੱਲੋਂ ਬਿਤਾਏ ਆਪਣੇ ਜੀਵਨ ਦੇ ਸੁਨਹਿਰੀ ਸਮੇਂ ਦੌਰਾਨ ਦਿੱਤੇ ਸੰਦੇਸ਼ ਨੇ ਸਮੁੱਚੀ ਲੋਕਾਈ ਨੂੰ ਮਾਰਗ ਦਿਖਾਇਆ ਦਿਖਾਇਆ ਹੈ।

ਇਸ ਤੋਂ ਪਹਿਲਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਬਾਬਾ ਨਾਮਦੇਵ ਧਰਮਸ਼ਾਲਾ ਹਾਲ ਦਾ ਨੀਂਹ ਪੱਥਰ ਰੱਖਿਆ ਅਤੇ ਸਭਾ ਨੂੰ ਆਰਥਿਕ ਮੱਦਦ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ‘ਤੇ ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਪਰੁਵਮੈਂਟ ਟਰੱਸਟ ਰੂਪਨਗਰ, ਡਾ ਗੁਰਿੰਦਰਪਾਲ ਸਿੰਘ ਬਿੱਲਾ ਵਾਈਸ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ, ਨੌਜਵਾਨ ਆਗੂ ਰਾਣਾ ਵਿਸ਼ਵਪਾਲ ਸਿੰਘ, ਸੁਰਿੰਦਰ ਸਿੰਘ ਹਰੀਪੁਰ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ, ਕੌਸਲਰ ਪੋਮੀ ਸੋਨੀ, ਅਸ਼ੋਕ ਵਾਹੀ, ਇੰਦਰਪਾਲ ਰਾਜੂ ਸਤਿਆਲ, ਅਮਰਿੰਦਰ ਸਿੰਘ ਬਾਵਾ, ਜ਼ਿਲ੍ਹਾ ਕਾਂਗਰਸ ਐੱਸਸੀ ਸੈੱਲ ਦੇ ਪ੍ਰਧਾਨ ਪ੍ਰੇਮ ਸਿੰਘ ਡੱਲਾ, ਸਤਿੰਦਰ ਨਾਗੀ, ਜਗਦੀਸ਼ ਕਾਂਝਲਾ, ਸ਼ਿਵ ਦਿਆਲ,ਕਰਮ ਸਿੰਘ, ਮਿੰਟੂ ਸਰਾਫ, ਜਰਨੈਲ ਸਿੰਘ ਭਾਂਓਵਾਲ, ਨਰਿੰਦਰ ਕੁਮਾਰ, ਪ੍ਰਬੰਧਕ ਧਰਮਪਾਲ ਸਮੇਤ ਹੋਰ ਸੰਗਤਾਂ ਵੀ ਹਾਜ਼ਰ ਸਨ।