ਆਪਣੀ ਫਿਲਮ ਦੇ ਕਲਾਕਾਰਾਂ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਵਰਚੁਅਲ ਢੰਗ ਨਾਲ ਸ਼ਾਮਲ ਹੋਵੇਗੀ ਸੋਨਾਕਸ਼ੀ ਸਿਨਹਾ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਅਗਸਤ 19

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਫਿਲਮ ‘ਭੁਜ: ਦਿ ਪ੍ਰਾਈਡ ਆਫ਼ ਇੰਡੀਆ’ ਦੇ ਕਲਾਕਾਰਾਂ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਵਰਚੁਅਲ ਢੰਗ ਨਾਲ ਸ਼ਾਮਲ ਹੋਵੇਗੀ। ਕਪਿਲ ਨੇ ਮੰਨਿਆ ਕਿ ਫਿਲਮ ਵਿੱਚ ਸੋਨਾਕਸ਼ੀ ਨੇ ਤਲਵਾਰਬਾਜ਼ੀ ਅਤੇ ਲੜਾਈ ਸਮੇਤ ਹੋਰ ਦ੍ਰਿਸ਼ਾਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਉਸ ਨੇ ਮਜ਼ਾਹੀਆ ਅੰਦਾਜ਼ ਵਿੱਚ ਕਿਹਾ ਕਿ ਜੇ ਸੋਨਾਕਸ਼ੀ ਪਹਿਲਾਂ ਆਪਣੇ ਅਜਿਹੇ ਹੁਨਰ ਦਾ ਪ੍ਰਦਰਸ਼ਨ ਕਰਦੀ ਅਤੇ ਓਲੰਪਿਕ ਵਿੱਚ ਹਿੱਸਾ ਲੈਂਦੀ ਤਾਂ ਉਹ ਤਗਮਾ ਜ਼ਰੂਰ ਜਿੱਤ ਸਕਦੀ ਸੀ। ਵਿਅੰਗ ਵਿੱਚ ਸ਼ਾਮਲ ਹੁੰਦਿਆਂ ਸੋਨਾਕਸ਼ੀ ਨੇ ਵੀ ਕੋਈ ਕਸਰ ਨਹੀਂ ਛੱਡੀ।

ਉਸ ਨੇ ਕਪਿਲ ਨੂੰ ਕਿਹਾ ਕਿ ਕਪਿਲ ਵੈਸੇ ਤਾਂ ਤੁਸੀਂ ਵੀ ਨੀਰਜ ਚੋਪੜਾ ਦੀ ਬਾਇਓਪਿਕ ਲਈ ਠੀਕ ਰਹੋਗੇ ਕਿਉਂਕਿ ਲੰਬੀਆਂ-ਲੰਬੀਆਂ ਤਾਂ ਤੁਸੀਂ ਵੀ ਬਹੁਤ ਸੁੱਟਦੇ ਹੋ। ਇਸ ਹਫ਼ਤੇ ਦੇ ਅੰਤ ਵਿੱਚ ‘ਭੁਜ: ਦਿ ਪਰਾਈਡ ਆਫ ਇੰਡੀਆ’ ਦੇ ਕਲਾਕਾਰਾਂ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ਵਾਪਸੀ ਕਰ ਰਿਹਾ ਹੈ। ਇਸ ਵਿੱਚ ਅਦਾਕਾਰ ਅਜੈ ਦੇਵਗਨ, ਨੋਰਾ ਫਤੇਹੀ, ਐਮੀ ਵਿਰਕ ਅਤੇ ਸ਼ਰਦ ਕੇਲਕਰ ਮੇਜ਼ਬਾਨ ਕਪਿਲ ਸ਼ਰਮਾ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਅਦਾਕਾਰਾਂ ਨੇ ਟੋਕੀਓ ਓਲੰਪਿਕ ਵਿੱਚ ਭਾਰਤੀ ਅਥਲੀਟਾਂ ਦੇ ਚੰਗੇ ਪ੍ਰਦਰਸ਼ਨ ਦੀ ਸ਼ਲਾਘਾ ਵੀ ਕੀਤੀ।

   

More from this section