ਫ਼ਿਲਮੀ ਗੱਲਬਾਤ

‘ਰਾਜਾ-ਰਾਣੀ’ ਗੀਤ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਉਣਗੇ ਗਾਇਕ ਸਿੰਗਾ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਅਗਸਤ 8

‘ਜੱਟ ਦੀ ਕਲਿੱਪ’, ‘ਫੋਟੋ’, ‘ਦਿਲ ਮੁਟਿਆਰ ਦਾ’ ਵਰਗੇ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਾਇਕ ਸਿੰਗਾ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਵਾਰ ਉਹ ਰੋਮਾਂਟਿਕ ਗੀਤ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ। ‘ਰਾਜਾ-ਰਾਣੀ’ ਟਾਈਟਲ ਹੇਠ ਉਹ ਪਿਆਰਾ ਜਿਹਾ ਗੀਤ ਲੈ ਕੇ ਆ ਰਹੇ ਹਨ। ਸਿੰਗਾ ਦੇ ਇਸ ਗੀਤ ਨੂੰ ਲੈ ਕੇ ਦਰਸ਼ਕ ਵੀ ਕਾਫ਼ੀ ਉਤਸਕ ਹਨ।

ਇਸ ਗੀਤ ਦੀ ਗਾਇਕੀ ਤੋਂ ਲੈ ਕੇ ਬੋਲਾਂ ਤੱਕ ਸਭ ਸਿੰਗਾ ਨੇ ਕੀਤਾ ਹੈ। ਇਸ ਗੀਤ ਨੂੰ ‘ਕਿੱਲ ਬੰਦਾ’ ਆਪਣੇ ਮਿਊਜ਼ਿਕ ਨਾਲ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਉਣਗੇ। ਟਰੂ ਬੰਦੇ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਪੋਸਟਰ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕੀਤਾ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ।

ਸਿੰਗਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ‘ਚੋਂ ਇੱਕ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ। ਉਹ ਫ਼ਿਲਮ ‘ਜੋਰਾ ਦੂਜਾ ਅਧਿਆਇ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ‘ਕਦੇ ਹਾਂ ਕਦੇ ਨਾ’ ਦੀ ਫਰਸਟ ਲੁੱਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।

 

More from this section