ਗਾਇਕ ਸਿੰਗਾ ਵਲੋਂ ਆਪਣੇ ਅਗਲੇ ਪ੍ਰਾਜੈਕਟ ਦਾ ਐਲਾਨ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਸਤੰਬਰ 10

ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ਼ ਕਰਨ ਵਾਲੇ ਗਾਇਕ ਸਿੰਗਾ ਨੇ ਆਪਣੀ ਆਉਣ ਵਾਲੀ ਨਵੀਂ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ। ‘ਕਦੇ ਹਾਂ ਕਦੇ ਨਾ’ ਟਾਈਟਲ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ‘ਚ ਸਿੰਗਾ ਨਾਲ ਸੰਜਨਾ ਸਿੰਘ ਨਜ਼ਰ ਆਵੇਗੀ। ਫ਼ਿਲਮ ‘ਕਦੇ ਹਾਂ ਕਦੇ ਨਾ’ ਦਾ ਪੋਸਟਰ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਗਾਇਕ ਸਿੰਗਾ ਨੇ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਦੱਸਿਆ ਹੈ ਕਿ ਫ਼ਿਲਮ 3 ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।

ਪੋਸਟਰ ‘ਚ ਸਿੰਗਾ ਦੇ ਕਿਰਦਾਰ ਦੇ ਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸਿੰਗਾ ਦਾ ਇਸ ਫ਼ਿਲਮ ‘ਚ ਨਾਂ ਲਾਡੀ ਤੇ ਸੰਜਨਾ ਦਾ ਨਾਂ ਨਿੰਮੀ ਹੋਵੇਗਾ। ਇਹ ਫ਼ਿਲਮ ਰੋਮਾਂਟਿਕ ਕਮੇਡੀ ਹੋਵੇਗੀ। ਫ਼ਿਲਮ ‘ਚ ਇਨ੍ਹਾਂ ਦੋਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਬੀ ਐੱਨ ਸਰਮਾ, ਅਸ਼ੋਕ ਪਾਠਕ, ਪ੍ਰਕਾਸ਼ ਗਾਧੂ, ਰਵਿੰਦਰ ਮੰਡ, ਭੁਪਿੰਦਰ ਬਰਨਾਲਾ ਸਮੇਤ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਸੁਨੀਲ ਠਾਕੁਰ ਨੇ ਫ਼ਿਲਮ ‘ਕਦੇ ਹਾਂ ਕਦੇ ਨਾ’ ਦੀ ਕਹਾਣੀ ਲਿਖੀ ਹੈ ਅਤੇ ਇਸ ਨੂੰ ਡਾਇਰੈਕਟ ਕੀਤਾ ਹੈ।

More from this section