ਪੰਜਾਬ

ਸਿੱਧੂ ਦੀ ਸੁਖਬੀਰ ਬਾਦਲ ਨੂੰ ਲਲਕਾਰ, ਗੱਲਾਂ ਨਾ ਕਰੋ ਸਬੂਤ ਪੇਸ਼ ਕਰੋ

ਦੋਸ਼ ਸਾਬਤ ਹੋਏ ਤਾਂ ਸਿਆਸਤ ਛੱਡ ਦਿਆਂਗਾ : ਸਿੱਧੂ
ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ, ਨਵੰਬਰ 27

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਈ.ਡੀ ਨੇ ਫਾਸਟ-ਵੇਅ ‘ਤੇ ਛਾਪੇਮਾਰੀ ਕੀਤੀ ਹੈ। ਜਿਸ ਤੋਂ ਬਾਅਦ ਅਕਾਲੀ ਦਲ ਵਿਚ ਭਾਜੜ ਪੈ ਗਈ ਹੈ। ਸੁਖਬੀਰ ਬਾਦਲ ਅਤੇ ਫਾਸਟਵੇਅ ਦੀ ਸ਼ੁਰੂ ਤੋਂ ਹੀ ਮਿਲੀਭੁਗਤ ਰਹੀ ਹੈ। ਫਾਸਟ-ਵੇਅ ਦੇ ਨਾਂ ‘ਤੇ ਸਰਕਾਰੀ ਪੈਸਾ ਖਾਧਾ ਗਿਆ। ਸੁਰਿੰਦਰ ਪਹਿਲਵਾਨ ਅਤੇ ਜੁਝਾਰ ਸਿੰਘ ਵਿਚਕਾਰ ਪੈਸਿਆਂ ਦਾ ਲੈਣ-ਦੇਣ ਸਾਹਮਣੇ ਆਇਆ ਹੈ, ਪਰ ਹੁਣ ਸਮਾਂ ਬਦਲ ਗਿਆ ਹੈ ਅਤੇ 60-40 ਦਾ ਹਿਸਾਬ ਨਹੀਂ ਦਿੱਤਾ ਜਾ ਸਕੇਗਾ।

ਇਸ ਮਗਰੋਂ ਸ਼ਨੀਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਸ਼ਬਦੀ ਵਾਰ ਕੀਤਾ । ਉਨ੍ਹਾਂ ਬਾਦਲ ਨੂੰ ਕਿਹਾ ਕਿ ਉਹ ਗੱਲ ਨਾ ਕਰਨ, ਸਬੂਤ ਲੈ ਕੇ ਆਉਣ। ਸਿੱਧੂ ਨੇ ਸਪੱਸ਼ਟ ਕੀਤਾ ਕਿ ਬਾਦਲ ਜੋ ਕਹਿ ਰਹੇ ਹਨ, ਜੇਕਰ ਉਹ ਸਬੂਤ ਪੇਸ਼ ਕਰਦੇ ਹਨ ਤਾਂ ਉਹ ਸਿਆਸਤ ਛੱਡ ਦੇਣਗੇ। ਜ਼ਿਕਰਯੋਗ ਹੈ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਅਕਾਲੀਆਂ ਨੂੰ ਕਲੀਨ ਚਿੱਟ ਦੇਣ ਵਾਲੇ ਪੁਲਿਸ ਅਫਸਰਾਂ ਨਾਲ ਮੁਲਾਕਾਤ ਕੀਤੀ ਅਤੇ ਮੀਟਿੰਗ ਕੀਤੀ। ਹੁਣ ਸੁਖਬੀਰ ਉਸ ਨੂੰ ਅਤੇ ਬਿਕਰਮ ਮਜੀਠੀਆ ਨੂੰ ਫਸਾਉਣ ਲਈ ਦਬਾਅ ਪਾ ਰਿਹਾ ਹੈ। ਸਿੱਧੂ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਸੁਖਬੀਰ ਬਾਦਲ ਸਿਰਫ਼ ਗੱਲਾਂ ਕਰ ਰਹੇ ਹਨ।

ਸਿੱਧੂ ਨੇ ਕਿਹਾ ਕਿ ਜੇਕਰ ਉਹ ਸਾਬਕਾ ਡੀਜੀਪੀ ਸੁਮੇਧ ਸੈਣੀ ਜਾਂ ਆਪਣੇ ਚਹੇਤੇ ਆਈਜੀ ਨੂੰ ਵੀ ਮਿਲੇ ਹਨ ਤਾਂ ਅਕਾਲੀ ਦਲ ਨੂੰ ਸਬੂਤ ਪੇਸ਼ ਕਰਨੇ ਚਾਹੀਦੇ ਹਨ। ਜੇਕਰ ਇਹ ਸੱਚ ਨਿਕਲਿਆ ਤਾਂ ਉਹ ਰਾਜਨੀਤੀ ਛੱਡ ਦੇਣਗੇ। ਸਿੱਧੂ ਨੇ ਕਿਹਾ ਕਿ ਹੁਣ ਅਕਾਲੀਆਂ ਨੂੰ ਈਡੀ ਤੋਂ ਡਰ ਹੈ ਤੇ ਉਹ ਸਿੱਧੂ ਦਾ ਨਾਂ ਲੈ ਰਹੇ ਹਨ।

ਸਿੱਧੂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੇ ਸਿਰਫ ਲੋਕਾਂ ਨੂੰ ਲੁੱਟਿਆ ਹੈ। ਲੋਕਾਂ ਨੂੰ ਡਰਾ ਧਮਕਾ ਕੇ ਬੱਸਾਂ ਆਪਣੇ ਨਾਮ ਕਰਵਾ ਲਈਆਂ, ਜਾਇਦਾਦਾਂ ‘ਤੇ ਕਬਜ਼ੇ ਕੀਤੇ ਗਏ। ਸਿੱਧੂ ਨੇ ਅਕਾਲੀਆਂ ਨੂੰ ਚੇਤਾਵਨੀ ਦਿੱਤੀ ਕਿ ਮੁੱਖ ਮੰਤਰੀ ਦਾ ਘੇਰਾਓ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਘਿਰਾਓ ਕਰ ਲੈਣ। ਈਡੀ ਉਸ ਦੇ ਚਹੇਤਿਆਂ ‘ਤੇ ਛਾਪੇਮਾਰੀ ਕਰ ਰਹੀ ਹੈ।

Visit Facebook Page: https://www.facebook.com/factnewsnet

See More videos: https://www.youtube.com/c/TheFACTNews/videos