ਫ਼ਿਲਮੀ ਗੱਲਬਾਤ

‘ਸਿਲਸਿਲਾ ਸਿਡਨਾਜ਼ ਕਾ’ ਰਾਹੀਂ ਇਕ ਵਾਰ ਫਿਰ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਆ ਰਹੇ ਹਨ ਸਿਧਾਰਥ ਸ਼ੁਕਲਾ-ਸ਼ਹਿਨਾਜ਼ ਗਿੱਲ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ , ਜੁਲਾਈ 21

ਬਿੱਗ ਬੌਸ ਸੀਜ਼ਨ 13 ਦੇ ਦੋ ਕੰਟੇਸਟੈਂਟ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਲੋਕਾਂ ਦੇ ਦਿਲਾਂ ‘ਚ ਕਦੀ ਨਾ ਮਿਟਣ ਵਾਲੀ ਛਾਪ ਛੱਡ ਦਿੱਤੀ ਹੈ। ਸੀਜ਼ਨ 13 ਤੋਂ ਬਾਅਦ ਦੋਵਾਂ ਦੀ ਪਾਪੂਲੈਰਿਟੀ ਦਾ ਗ੍ਰਾਫ ਕਾਫੀ ਹਾਈ ਹੋ ਗਿਆ ਹੈ। ਫੈਨਜ਼ ਨੂੰ ਦੋਵਾਂ ਦੀ ਕੈਮਿਸਟਰੀ ਕਾਫੀ ਪਸੰਦ ਆਉਂਦੀ ਹੈ। ਬਿੱਗ ਬੌਸ ਤੋਂ ਬਾਅਦ ਦੋਵਾਂ ਨੇ ਮਿਊਜ਼ਿਕ ਵੀਡੀਓਜ਼ ਵੀ ਕੀਤੇ ਹਨ। ਨੇਹਾ ਕੱਕੜ ਦਾ ਗਾਇਆ ਗਿਆ ਗਾਣਾ ‘ਸ਼ੋਨਾ-ਸ਼ੋਨਾ’ ‘ਚ ਸਿਧਾਰਥ-ਸ਼ਹਿਨਾਜ਼ ਦੀ ਕੈਮਿਸਟਰੀ ਲੋਕਾਂ ਨੂੰ ਬਹੁਤ ਪਸੰਦ ਆਈ ਸੀ। ਇਸ ਤੋਂ ਇਲਾਵਾ ਉਹ ‘ਭੁਲਾ ਦੂੰਗਾਂ’ ਮਿਊਜ਼ਿਕ ਵੀਡੀਓਜ਼ ‘ਚ ਵੀ ਇਕੱਠੇ ਨਜ਼ਰ ਆਏ ਸੀ। ਦੂਜੇ ਹੁਣ ਇਨ੍ਹਾਂ ਦੇ ਪ੍ਰਤੀ ਫੈਨਜ਼ ਦੀ ਦੀਵਾਨਗੀ ਦੇਖਦੇ ਹੋਏ ਵੂਟ ਸਿਡਨਾਜ਼ ਦਾ ਅਣਦੇਖਿਆ ਬਿੱਗ ਬੌਸ ਦਾ ਸਫਰ ਲੈ ਕੇ ਆਇਆ ਹੈ।

‘ਸਿਲਸਿਲਾ ਸਿਡਨਾਜ਼ ਕਾ’ ਨਾਂ ਦੇ ਇਸ ਫਿਲਮ ‘ਚ ਸਿਧਾਰਥ ਤੇ ਸ਼ਹਿਨਾਜ ਦੀ ਬਿੱਗ ਬੌਸ ਦੇ ਘਰ ਦੇ ਅੰਦਰ ਦੀ ਫੁਟੇਜ਼ ਦਿਖਾਈ ਜਾਵੇਗੀ। ਇਹ ਦੋਵਾਂ ਦੀ ਖੂਬਸੂਰਤ ਦੋਸਤੀ, ਪਿਆਰ ਤੇ ਗੁੱਸਾ ਨਾਲ ਭਰੀ ਅਨਸੀਨ ਫੁਟੇਜ਼ ਹੋਵੇਗੀ। ਇਸ ਫੁਟੇਜ਼ ‘ਚ ਸਿਡਨਾਜ਼ ਦੇ ਚੰਗੇ ਬੁਰੇ ਤੇ ਰੌਮਾਂਚਕ ਸਮੇਂ ਨੂੰ ਦੇਖਣ ਨੂੰ ਮਿਲੇਗਾ। ਫੈਂਨਜ਼ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦੇ ਅਨਾਊਂਸ ਹੋਣ ਨਾਲ ਹੀ ਫੈਨਜ਼ ਦਾ ਉਤਸ਼ਾਹ ਕੁਮੈਂਟ ਬਾਕਸ ‘ਚ ਦੇਖਿਆ ਜਾ ਸਕਦਾ ਹੈ। ਇਹ ਫਿਲਮ 22 ਜੁਲਾਈ ਨੂੰ ਰਿਲੀਜ਼ ਹੋਵੇਗੀ।