ਫ਼ਿਲਮੀ ਗੱਲਬਾਤ

ਪਤੀ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਕਾਰਨ ਸ਼ਿਲਪਾ ਸ਼ੈੱਟੀ ਦੀ ‘ਸੁਪਰ ਡਾਂਸਰ 4’ ਤੋਂ ਵਿਦਾਈ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੁਲਾਈ 20

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਹੋਈ ਹੈ। ਰਾਜ ਨੂੰ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਹੈ। ਜਿਸਦਾ ਖ਼ਾਮਿਆਜ਼ਾ ਹੁਣ ਉਨ੍ਹਾਂ ਦੀ ਪਤਨੀ ਸ਼ਿਲਪਾ ਸ਼ੈੱਟੀ ਨੂੰ ਵੀ ਭੁਗਤਣਾ ਪੈ ਰਿਹਾ ਹੈ। ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਡਾਂਸ ਰਿਅਲਿਟੀ ਸ਼ੋਅ ‘ਸੁਪਰ ਡਾਂਸਰ ਚੈਪਟਰ 4’ ’ਚ ਬਤੌਰ ਜੱਜ ਨਜ਼ਰ ਆ ਰਹੀ ਹੈ। ਪਰ ਹੁਣ ਇਸ ਮਾਮਲੇ ਤੋਂ ਬਾਅਦ ਲੱਗਦਾ ਹੈ ਕਿ ਸ਼ਿਲਪਾ ਦੀ ਸ਼ੋਅ ਤੋਂ ਵੀ ਵਿਦਾਈ ਹੋ ਗਈ ਹੈ।

ਰਿਪੋਰਟ ਅਨੁਸਾਰ ਸ਼ਿਲਪਾ ਸ਼ੈੱਟੀ ਇਸ ਸ਼ੋਅ ਦੇ ਆਗਾਮੀ ਐਪੀਸੋਡਸ ’ਚ ਨਜ਼ਰ ਨਹੀਂ ਆਵੇਗੀ। ਇਸਦਾ ਕਾਰਨ ਉਸਦੇ ਪਤੀ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਹੀ ਦੱਸੀ ਜਾ ਰਹੀ ਹੈ। ਇਕ ਰਿਪੋਰਟ ਅਨੁਸਾਰ ‘ਸੁਪਰ ਡਾਂਸਰ ਚੈਪਟਰ 4’ ਦੇ ਅਪਕਮਿੰਗ ਐਪੀਸੋਡ ਦੀ ਸ਼ੂਟਿੰਗ ਅੱਜ ਤੋਂ ਹੋਣੀ ਸੀ। ਪਰ ਲਾਸਟ ਮੂਮੈਂਟ ’ਤੇ ਸ਼ਿਲਪਾ ਨੇ ਸੈੱਟ ’ਤੇ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਹਾਲਾਂਕਿ ਸ਼ਿਲਪਾ ਨੇ ਕਿਉਂ ਮਨ੍ਹਾ ਕੀਤਾ, ਇਸਦਾ ਕਾਰਨ ਤਾਂ ਨਹੀਂ ਦੱਸਿਆ ਗਿਆ। ਜਾਹਿਰ ਹੈ ਕਿ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਅੱਜ ਉਨ੍ਹਾਂ ਦੀ ਕੋਰਟ ’ਚ ਪੇਸ਼ੀ ਹੈ ਇਹੀ ਕਾਰਨ ਹੋਵੇਗਾ ਕਿ ਸ਼ਿਲਪਾ ਨੇ ਸੈੱਟ ’ਤੇ ਆਉਣ ਤੋਂ ਮਨ੍ਹਾ ਕਰ ਦਿੱਤਾ।

ਸ਼ੋਅ ਦੇ ਆਗਾਮੀ ਐਪੀਸੋਡ ’ਚ ਸ਼ਿਲਪਾ ਸ਼ੈੱਟੀ ਦੀ ਥਾਂ ਐਕਟਰੈੱਸ ਕਰਿਸ਼ਮਾ ਕਪੂਰ ਸਪੈਸ਼ਲ ਜੱਜ ਦੇ ਰੂਪ ’ਚ ਦਿਖਾਈ ਦੇਵੇਗੀ। ਦੱਸਿਆ ਜਾ ਰਿਹਾ ਹੈ ਕਿ ਮੇਕਰਜ਼ ਨੇ ਕਰਿਸ਼ਮਾ ਕਪੂਰ, ਗੀਤਾ ਕਪੂਰ ਅਤੇ ਅਨੁਰਾਗ ਬਸੂ ਦੇ ਨਾਲ ਸ਼ੋਅ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।