ਫ਼ਿਲਮੀ ਗੱਲਬਾਤ

ਸ਼ਹਿਨਾਜ਼ ਗਿੱਲ ਨੇ ਵੱਖਰੇ ਅੰਦਾਜ ‘ਚ ਮਨਾਇਆ ਆਪਣਾ ਜਨਮਦਿਨ

ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜਨਵਰੀ 27

‘ਬਿੱਗ ਬੌਸ’ ਦੀ ਸਾਬਕਾ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਦਾ ਅੱਜ ਜਨਮਦਿਨ ਹੈ। ਸ਼ਹਿਨਾਜ਼ ਗਿੱਲ ਅੱਜ 29 ਸਾਲਾਂ ਦੀ ਹੋ ਗਈ ਹੈ। ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਉਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਹਾਲ ਹੀ ‘ਚ ਸ਼ਹਿਨਾਜ਼ ਕੌਰ ਗਿੱਲ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਬ੍ਰਹਮ ਕੁਮਾਰੀ ਆਸ਼ਰਮ ‘ਚ ਆਪਣਾ ਜਨਮਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ।

ਜਿਕਰਯੋਗ ਹੈ ਕਿ ‘ਬ੍ਰਹਮ ਕੁਮਾਰੀ ਆਸ਼ਰਮ’ ‘ਚ ਸਿਧਾਰਥ ਸ਼ੁਕਲਾ ਵੀ ਜਾਂਦੇ ਸਨ ਅਤੇ ਇੱਥੋਂ ਹੀ ਸ਼ਹਿਨਾਜ਼ ਗਿੱਲ ਨੂੰ ਸਿਧਾਰਥ ਦੇ ਦੁੱਖ ‘ਚੋਂ ਉਭਰਨ ‘ਚ ਮਦਦ ਮਿਲੀ। ਸ਼ਹਿਨਾਜ਼ ਕੌਰ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਦੋਸਤੀ ‘ਬਿੱਗ ਬੌਸ’ ਦੇ ਘਰ ‘ਚੋਂ ਹੀ ਸ਼ੁਰੂ ਹੋਈ ਸੀ। ਸਿਧਾਰਥ ਦੇ ਅਚਾਨਕ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਕਈ ਦਿਨਾਂ ਤੱਕ ਇਸ ਦੁੱਖ ‘ਚ ਰਹੀ ਪਰ ਹੌਲੀ-ਹੌਲੀ ਉਸ ਦੀ ਜ਼ਿੰਦਗੀ ਪਟਰੀ ‘ਤੇ ਆ ਰਹੀ ਹੈ।

Facebook Page: https://www.facebook.com/factnewsnet

See videos: https://www.youtube.com/c/TheFACTNews/videos