ਪੰਜਾਬ

ਪੰਜਾਬ ਅਚੀਵਮੈਂਟ ਸਰਵੇ ਅਧੀਨ ਵਿਗਿਆਨ ਵਿਸ਼ੇ ਦੇ ਲੈਕਚਰਾਰਾਂ ਦਾ ਸੈਮੀਨਾਰ

ਫ਼ੈਕ੍ਟ ਸਮਾਚਾਰ ਸੇਵਾ ਬਰਨਾਲਾ, ਅਗਸਤ 10

ਗਿਆਰਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਦੀ ਪੜਾਈ ਵੱਲ ਆਕਰਸ਼ਿਤ ਕਰਨ ਅਤੇ ਪੜ ਰਹੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਿਹਤਰ ਬਣਾਉਣ ਦੇ ਮਨੋਰਥ ਨਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਵਿਗਿਆਨ ਵਿਸ਼ੇ ਦੇ ਲੈਕਚਰਾਰਾਂ ਦਾ ਸੈਮੀਨਾਰ ਜ਼ਿਲਾ ਸਿੱਖਿਆ ਦਫਤਰ ਦੇ ਮੀਟਿੰਗ ਹਾਲ ਵਿਖੇ ਲਗਾਇਆ ਗਿਆ।

ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਿੱਦਿਅਕ ਪ੍ਰਾਪਤੀਆਂ ਨੂੰ ਮੁਲਕ ਭਰ ਵਿੱਚੋਂ ਅੱਵਲ ਬਣਾਉਣ ਦੇ ਮਨੋਰਥ ਨਾਲ ਵਿਦਿਆਰਥੀਆਂ ਨੂੰ ਪੰਜਾਬ ਅਚੀਵਮੈਂਟ ਸਰਵੇ ਅਤੇ ਨੈਸ਼ਨਲ ਅਚੀਵਮੈਂਟ ਸਰਵੇ ਲਈ ਤਿਆਰ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਇਹਨਾਂ ਸਰਵੇ ਪ੍ਰੀਖਿਆਵਾਂ ਲਈ ਤਿਆਰ ਕਰਨ ਹਿੱਤ ਸਾਰੇ ਵਰਗਾਂ ਦੇ ਅਧਿਆਪਕਾਂ ਦੇ ਸੈਮੀਨਾਰ ਲਗਾ ਕੇ ਪੜਾਉਣ ਦੀਆਂ ਨਵੀਨਤਮ ਤਕਨੀਕਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਜਿਲੇ ਦੇ ਵਿਗਿਆਨ ਵਿਸ਼ੇ ਦੇ ਲੈਕਚਰਾਰਾਂ ਦਾ ਸੈਮੀਨਾਰ ਲਗਾਇਆ ਗਿਆ ਹੈ।

ਸੈਮੀਨਾਰ ਦੇ ਇੰਚਾਰਜ ਰਾਕੇਸ਼ ਕੁਮਾਰ ਪਿ੍ਰੰਸੀਪਲ ਜ਼ਿਲਾ ਮੈਂਟਰ ਭੌਤਿਕ ਵਿਗਿਆਨ, ਰਾਜੇਸ਼ ਸਿੰਗਲਾ ਪਿ੍ਰੰਸੀਪਲ ਜ਼ਿਲਾ ਮੈਂਟਰ ਰਸਾਇਣਕ ਵਿਗਿਆਨ ਅਤੇ ਰਾਜੇਸ਼ ਕੁਮਾਰ ਪਿ੍ਰੰਸੀਪਲ ਜ਼ਿਲਾ ਮੈਂਟਰ ਜੀਵ ਵਿਗਿਆਨ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਲਗਾਏ ਸਾਇੰਸ ਵਿਸ਼ੇ ਦੇ ਲੈਕਚਰਾਰਾਂ ਦੇ ਸੈਮੀਨਾਰ ‘ਚ ਭੌਤਿਕ ਵਿਗਿਆਨ ਦੇ 10, ਰਸਾਇਣਕ ਵਿਗਿਆਨ ਦੇ 12 ਅਤੇ ਜੀਵ ਵਿਗਿਆਨ ਦੇ 12 ਲੈਕਚਰਾਰਾਂ ਨੇ ਭਾਗ ਲਿਆ। ਉਹਨਾਂ ਦੱਸਿਆ ਕਿ ਰਿਸੋਰਸ ਪਰਸਨਾਂ ਹੇਮ ਲਤਾ ਲੈਕਚਰਾਰ ਭੌਤਿਕ ਵਿਗਿਆਨ, ਅਨੀਤਾ ਸ਼ਰਮਾ ਲੈਕਚਰਾਰ ਰਸਾਇਣਕ ਵਿਗਿਆਨ ਅਤੇ ਮਧੂ ਬਾਲਾ ਲੈਕਚਰਾਰ ਜੀਵ ਵਿਗਿਆਨ ਵੱਲੋਂ ਲੈਕਚਰਾਰਾਂ ਨਾਲ ਵਿਸਥਾਰ ’ਚ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਪਿ੍ਰੰਸੀਪਲ ਮੇਜਰ ਸਿੰਘ, ਪਿ੍ਰੰਸੀਪਲ ਸਰਬਜੀਤ ਸਿੰਘ ਅਤੇ ਕਮਲਦੀਪ ਜ਼ਿਲਾ ਮੈਂਟਰ ਗਣਿਤ ਵੀ ਹਾਜ਼ਰ ਸਨ।

More from this section