ਦੇਸ਼-ਦੁਨੀਆ

ਦਿੱਲੀ ‘ਚ ਪ੍ਰਦੂਸ਼ਣ ਪਾਬੰਦੀ ਦਾ ਦੂਜਾ ਦਿਨ : 500 ਟਰੱਕ, ਟੈਕਸੀ ਅਤੇ ਸੈਲਾਨੀ ਵਾਹਨ ਵੀ ਰੋਕੇ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਨਵੰਬਰ 28

ਦਿੱਲੀ ‘ਚ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਤੋਂ ਬਾਅਦ ਕਰੀਬ 500 ਟਰੱਕ ਦਿੱਲੀ ਸਰਹੱਦ ‘ਤੇ ਫਸੇ ਹੋਏ ਹਨ। ਉਨ੍ਹਾਂ ਨੂੰ ਦਿੱਲੀ ਵਿੱਚ ਦਾਖ਼ਲਾ ਨਹੀਂ ਮਿਲ ਰਿਹਾ। ਇਸ ਨਾਲ ਟਰਾਂਸਪੋਰਟਰਾਂ ਵਿੱਚ ਰੋਸ ਹੈ। ਵਪਾਰਕ ਵਾਹਨਾਂ ‘ਤੇ ਪਾਬੰਦੀ ਕਾਰਨ ਟੈਕਸੀਆਂ ਅਤੇ ਸੈਲਾਨੀ ਵਾਹਨ ਵੀ ਦਿੱਲੀ ਵਿਚ ਦਾਖਲ ਨਹੀਂ ਹੋ ਸਕਦੇ ਹਨ। ਇਹ ਪਾਬੰਦੀ ਸ਼ੁੱਕਰਵਾਰ ਰਾਤ ਤੋਂ ਲਗਾਈ ਗਈ ਸੀ, ਜੋ 3 ਦਸੰਬਰ ਤੱਕ ਜਾਰੀ ਰਹੇਗੀ।

ਹਾਲਾਂਕਿ ਨਿੱਜੀ ਵਾਹਨਾਂ ‘ਤੇ ਬਹੁਤੀ ਸਖਤੀ ਨਹੀਂ ਹੈ ਪਰ ਵਾਹਨਾਂ ਦਾ ਫਿਟਨੈਸ ਸਰਟੀਫਿਕੇਟ ਅਪਡੇਟ ਕਰਨਾ ਜ਼ਰੂਰੀ ਹੈ। ਜੇਕਰ ਸਰਟੀਫਿਕੇਟ ਦੀ ਆਖਰੀ ਤਰੀਕ ਹੈ ਜਾਂ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਹੋਣ ਵਿਚ ਕੁਝ ਦਿਨ ਬਾਕੀ ਹਨ ਤਾਂ ਨਵਾਂ ਪ੍ਰਦੂਸ਼ਣ ਸਰਟੀਫਿਕੇਟ ਤਿਆਰ ਕਰਵਾ ਕੇ ਹੀ ਦਿੱਲੀ ਵਿਚ ਦਾਖਲ ਹੋਵੋ ਤਾਂ ਜੋ ਭਾਰੀ ਚਲਾਨ ਅਤੇ ਮੁਸੀਬਤ ਤੋਂ ਬਚਿਆ ਜਾ ਸਕੇ। ਦਿੱਲੀ ਏਅਰਪੋਰਟ ਜਾਣ ਵਾਲੀ ਟਰੇਨ ਲਈ ਵਾਤਾਵਰਣ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। CNG ਅਤੇ ਇਲੈਕਟ੍ਰਾਨਿਕ ਵਾਹਨਾਂ ‘ਤੇ ਕੋਈ ਪਾਬੰਦੀ ਨਹੀਂ ਹੈ।

5 ਤੋਂ 10 ਹਜ਼ਾਰ ਦਾ ਚਲਾਨ, 3 ਮਹੀਨੇ ਲਈ ਲਾਇਸੈਂਸ ਰੱਦ ਹੋ ਸਕਦਾ ਹੈ

ਰੋਜ਼ਾਨਾ 100 ਦੇ ਕਰੀਬ ਟੈਕਸੀਆਂ ਦਿੱਲੀ ਅੱਪ-ਡਾਊਨ ਕਰਦੀਆਂ ਹਨ। ਦਿੱਲੀ ਸਰਕਾਰ ਨੇ ਏਅਰਪੋਰਟ ‘ਤੇ ਪਾਬੰਦੀ ਨਹੀਂ ਲਗਾਈ ਪਰ ਦਿੱਲੀ ‘ਚ ਟੈਕਸੀ ਨਹੀਂ ਲਿਜਾਈ ਜਾ ਸਕਦੀ। ਕੁਝ ਵਾਹਨਾਂ ਦੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਪੀਯੂਸੀ) ਦੀ ਮਿਆਦ ਖਤਮ ਹੋਣ ਵਿੱਚ ਦੋ ਤੋਂ ਤਿੰਨ ਦਿਨ ਬਾਕੀ ਸਨ। ਜੇਕਰ ਕਿਸੇ ਵਾਹਨ ਵਿੱਚ ਪੀਯੂਸੀ ਨਹੀਂ ਹੈ ਤਾਂ 5 ਤੋਂ 10 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਲਾਇਸੈਂਸ 3 ਮਹੀਨਿਆਂ ਲਈ ਰੱਦ ਕੀਤਾ ਜਾ ਸਕਦਾ ਹੈ।

Visit Facebook Page: https://www.facebook.com/factnewsnet

See videos: https://www.youtube.com/c/TheFACTNews/videos