ਵਿਦੇਸ਼

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵਲੋਂ ਮਹਾਰਾਣੀ ਐਲਿਜ਼ਾਬੇਥ ਨਾਲ ਮੁਲਾਕਾਤ

ਫ਼ੈਕ੍ਟ ਸਮਾਚਾਰ ਸੇਵਾ ਲੰਡਨ, ਜੂਨ 16

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਨੇ ਵਿੰਡਸਰ ਕੈਸਲ ਵਿਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨਾਲ ਮੁਲਾਕਾਤ ਕੀਤੀ ਹੈ। ਮਹਾਰਾਣੀ ਐਲਿਜਾਬੈਥ ਨੇ ਸ਼ਾਹੀ ਮਹਿਲ ਦੇ ਓਕ ਕਮਰੇ ਵਿਚ ਮੌਰੀਸਨ ਨਾਲ ਗੱਲਬਾਤ ਕੀਤੀ। 95 ਸਾਲਾ ਰਾਣੀ ਲਈ ਪਿਛਲੇ ਕੁੱਝ ਦਿਨ ਬਹੁਤ ਵਿਅਸਤ ਰਹੇ ਹਨ। ਉਹਨਾਂ ਰੇਲ ਰਾਹੀਂ ਦੱਖਣ-ਪੱਛਮੀ ਇੰਗਲੈਂਡ ਦੇ ਕੋਰਨਵਾਲ ਵਿਚ ਜੀ7 ਸੰਮੇਲਨ ਦੌਰਾਨ ਹਿੱਸਾ ਲੈਣ ਵਾਲੇ ਵਿਸ਼ਵ ਨੇਤਾਵਾਂ ਦੇ ਸਵਾਗਤ ਲਈ ਯਾਤਰਾ ਕੀਤੀ।

ਫਿਰ ਉਹ ਆਪਣੇ ਅਧਿਕਾਰਤ 95ਵੇਂ ਜਨਮਦਿਨ ਦੇ ਸਨਮਾਨ ਵਿਚ ਸਾਲਾਨਾ ਫੌਜੀ ਪਰੇਡ ਦੀ ਪ੍ਰਧਾਨਗੀ ਕਰਨ ਲਈ ਵਿੰਡਸਰ ਵਾਪਸ ਪਰਤੀ ਅਤੇ ਉਨ੍ਹਾਂ ਨੇ ਮਹਿਲ ਵਿਖੇ ਦੁਪਹਿਰ ਦੀ ਚਾਹ ਨਾਲ ਯੂ. ਐਸ. ਏ. ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਹਨਾਂ ਦੀ ਪਤਨੀ ਜਿਲ ਬਾਈਡੇਨ ਦਾ ਵੀ ਸਵਾਗਤ ਕੀਤਾ। ਇਸ ਤੋਂ ਪਹਿਲਾਂ ਮਹਾਰਾਣੀ ਨੇ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਕਾਰਨ ਆਪਣੀ ਰਿਹਾਇਸ਼ ਤੋਂ ਕਈ ਪ੍ਰਤੀਨਿਧੀਆਂ ਨਾਲ ਆਨਲਾਈਨ ਗੱਲਬਾਤ ਹੀ ਕੀਤੀ ਹੈ। ਆਸਟਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨਾਲ ਵੀ ਲੰਡਨ ਵਿਚ ਗੱਲਬਾਤ ਕੀਤੀ।

More from this section