ਦੇਸ਼-ਦੁਨੀਆ

ਦਿੱਲੀ ‘ਚ ਮੁੜ ਖੁੱਲ੍ਹਣਗੇ ਸਕੂਲ-ਕਾਲਜ ’ਤੇ ਜਿੰਮ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਫਰਵਰੀ 4

ਦਿੱਲੀ ’ਚ ਹੁਣ ਸਕੂਲਾਂ ’ਤੇ ਲੱਗੇ ਤਾਲੇ ਹਟਾਉਣ ਦਾ ਫੈਸਲਾ ਲਿਆ ਗਿਆ ਹੈ। ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ’ਚ ਨਰਸਰੀ ਤੋਂ 8ਵੀਂ ਤੱਕ ਦੇ ਸਕੂਲ ਸੋਮਵਾਰ 14 ਫਰਵਰੀ ਨੂੰ ਖੋਲ੍ਹ ਦਿੱਤੇ ਜਾਣਗੇ। ਇਹ ਵੀ ਤੈਅ ਕੀਤਾ ਗਿਆ ਹੈ ਕਿ ਸਾਰੇ ਅਧਿਆਪਕ ਵੈਕਸੀਨ ਲਗਵਾ ਚੁੱਕੇ ਹੋਣ। 9ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਸਕੂਲ 7 ਫਰਵਰੀ ਤੋਂ ਖੋਲ੍ਹਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਪ -ਮੰਤਰੀ ਮਨੀਸ਼ ਸਿਸੋਦੀਆ ਨੇ ਟਵਿਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ‘ 100 ਫੀਸਦੀ ਸਮਰੱਥਾ ਵਾਲੇ ਸਾਰੇ ਦਫ਼ਤਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਸਾਰ ਜਿੰਮ, ਸਪਾ ਅਤੇ ਸਵੀਮਿੰਗ ਪੂਲ ਖੋਲ੍ਹਣ ਦੀ ਮਨਜ਼ੂਰੀ ਹੋਵੇਗੀ। ਰੈਸਟੋਰੈਂਟ ਰਾਤ ਦੇ 11 ਵਜੇ ਤੱਕ ਖੁੱਲ੍ਹੇ ਰਹਿਣਗੇ। ਨਾਈਟ ਕਰਫਿਊ ਰਾਤ ਦੇ 11 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।

ਦਿੱਲੀ ’ਚ ਉੱਚ ਵਿਦਿਅਕ ਅਦਾਰੇ ਖੁੱਲ੍ਹਣਗੇ ਪਰ ਕੋਰੋਨਾ ਦੇ ਹਰ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸਕੂਲ ਲੜੀਵਾਰ ਤਰੀਕੇ ਨਾਲ ਖੁੱਲ੍ਹਣਗੇ। ਜਿਨ੍ਹਾਂ ਅਧਿਆਪਕਾਂ ਨੂੰ ਟੀਕਾ ਨਹੀਂ ਲੱਗਿਆ ਹੋਵੇਗਾ, ਉਨ੍ਹਾਂ ਨੂੰ ਸਕੂਲ ’ਚ ਐਂਟਰੀ ਨਹੀਂ ਮਿਲੇਗੀ।

Facebook Page: https://www.facebook.com/factnewsnet

See videos:https://www.youtube.com/c/TheFACTNews/videos