ਫ਼ਿਲਮੀ ਗੱਲਬਾਤ

ਸੰਜੇ ਲੀਲਾ ਭੰਸਾਲੀ ਵਲੋਂ ਆਪਣੇ ਡਰੀਮ ਪ੍ਰਾਜੈਕਟ ਦਾ ਐਲਾਨ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਅਗਸਤ 10

ਬਾਲੀਵੁੱਡ ਦੇ ਮਸ਼ਹੂਰ ਫ਼ਿਲਮਕਾਰ ਸੰਜੇ ਲੀਲਾ ਭੰਸਾਲੀ ‘ਦੇਵਦਾਸ’, ‘ਬਾਜੀਰਾਓ ਮਸਤਾਨੀ’ ਤੇ ‘ਪਦਮਾਵਤ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਆਪਣਾ ਓ. ਟੀ. ਟੀ. ਡੈਬਿਊ ਕਰ ਰਹੇ ਹਨ। ਨਿਰਦੇਸ਼ਕ ਨੇ ਆਪਣੇ ਅਗਲੇ ਪ੍ਰਾਜੈਕਟ ਲਈ ਨੈੱਟਫਲਿਕਸ ਨਾਲ ਹੱਥ ਮਿਲਾਇਆ ਹੈ। ਹਾਲ ਹੀ ’ਚ ਉਨ੍ਹਾਂ ਨੇ ਬਾਲੀਵੁੱਡ ’ਚ ਆਪਣੇ 25 ਸਾਲ ਪੂਰੇ ਕੀਤੇ ਹਨ। ਭੰਸਾਲੀ ਇਸ ਸਮੇਂ ਆਪਣੇ ਡਰੀਮ ਪ੍ਰਾਜੈਕਟ ‘ਹੀਰਾ ਮੰਡੀ’ ’ਤੇ ਕੰਮ ਕਰ ਰਹੇ ਹਨ।

ਭੰਸਾਲੀ ਨੇ ‘ਹੀਰਾ ਮੰਡੀ’ ਦਾ ਪਹਿਲਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ ਰਿਚਾ ਚੱਡਾ ਭੰਸਾਲੀ ਦੀ ਪਹਿਲੀ ਵੈੱਬ ਸੀਰੀਜ਼ ‘ਹੀਰਾ ਮੰਡੀ’ ’ਚ ਕੰਮ ਕਰਨ ਜਾ ਰਹੀ ਹੈ। ਹਾਲ ਹੀ ’ਚ ਰਿਚਾ ਚੱਡਾ ਨੇ ਇਸ ਪ੍ਰਾਜੈਕਟ ਸਬੰਧੀ ਸੰਜੇ ਲੀਲਾ ਭੰਸਾਲੀ ਨਾਲ ਇਕ ਮੀਟਿੰਗ ਕੀਤੀ ਸੀ। ਇਸ ਨੂੰ ਭੰਸਾਲੀ ਦਾ ਡਰੀਮ ਪ੍ਰਾਜੈਕਟ ਕਿਹਾ ਜਾ ਰਿਹਾ ਹੈ, ਜਿਸ ਨੂੰ ਉਹ ਪਿਛਲੇ 12 ਸਾਲਾਂ ਤੋਂ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਵੈੱਬ ਸੀਰੀਜ਼ ’ਚ ਪਿਆਰ, ਧੋਖਾ, ਉਤਰਾਧਿਕਾਰ ਤੇ ਰਾਜਨੀਤੀ ਦੇ ਹਰ ਪਹਿਲੂ ਨੂੰ ਦਿਖਾਇਆ ਜਾਵੇਗਾ। ਭੰਸਾਲੀ ਇਸ ਨੂੰ ਆਪਣੇ ਹੁਣ ਤੱਕ ਦੇ ਕਰੀਅਰ ’ਚ ਇਕ ਮੀਲ ਪੱਥਰ ਮੰਨਦੇ ਹਨ। ਇਸ ਸੀਰੀਜ਼ ਬਾਰੇ ਗੱਲ ਕਰਦਿਆਂ ਸੰਜੇ ਲੀਲਾ ਭੰਸਾਲੀ ਕਹਿੰਦੇ ਹਨ ਕਿ ਇਹ ਇਕ ਮਹਾਕਾਵਿ ਹੈ, ਜੋ ਲਾਹੌਰ ਦੇ ਦਰਬਾਰੀਆਂ ’ਤੇ ਆਧਾਰਿਤ ਪਹਿਲੀ ਸੀਰੀਜ਼ ਹੈ। ਮੈਂ ਇਸ ਨੂੰ ਬਣਾਉਣ ਲਈ ਥੋੜ੍ਹਾ ਘਬਰਾਹਟ ਵਿੱਚ ਅਤੇ ਉਤਸ਼ਾਹਿਤ ਹਾਂ। ਮੈਂ ਨੈੱਟਫਲਿਕਸ ਨਾਲ ਆਪਣੀ ਸਾਂਝੇਦਾਰੀ ਤੇ ‘ਹੀਰਾ ਮੰਡੀ’ ਨੂੰ ਦੁਨੀਆ ਭਰ ਦੇ ਦਰਸ਼ਕਾਂ ਸਾਹਮਣੇ ਲਿਆਉਣ ਦੀ ਉਮੀਦ ਕਰ ਰਿਹਾ ਹਾਂ।

ਮੀਡੀਆ ਰਿਪੋਰਟਾਂ ਅਨੁਸਾਰ ਹੁਮਾ ਕੁਰੈਸ਼ੀ ਤੇ ਸੋਨਾਕਸ਼ੀ ਸਿਨ੍ਹਾ ਦੋਵੇਂ ਇਸ ਵੈੱਬ ਸੀਰੀਜ਼ ’ਚ ਸੈਕਸ ਵਰਕਰ ਦੀ ਭੂਮਿਕਾ ਨਿਭਾਉਣਗੀਆਂ। ਇਸ ਦੀ ਕਹਾਣੀ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਵੇਸਵਾਵਾਂ ਤੇ ਉਨ੍ਹਾਂ ਦੇ ਪੈਸੇ ਨੂੰ ਪਿਆਰ ਕਰਨ ਵਾਲੇ ਗਾਹਕਾਂ ਦੇ ਜੀਵਨ ’ਤੇ ਆਧਾਰਿਤ ਹੈ। ਇਸ ’ਚ ਕਈ ਅਦਾਕਾਰ ਅਹਿਮ ਭੂਮਿਕਾ ਨਿਭਾਉਣਗੇ।

 

More from this section