ਫ਼ਿਲਮੀ ਗੱਲਬਾਤ

ਸਲਮਾਨ ਖ਼ਾਨ ਵਲੋਂ ਬਿਗ ਬੌਸ ਸੀਜ਼ਨ 15 ਦਾ ਐਲਾਨ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੁਲਾਈ 22

ਸਲਮਾਨ ਖਾਨ ਨੇ ਬਿੱਗ ਬੌਸ ਦੇ 15 ਵੇਂ ਸੀਜ਼ਨ ਦੀ ਘੋਸ਼ਣਾ ਕਰ ਦਿੱਤੀ ਹੈ। ਬਿੱਗ ਬੌਸ ਓਟੀਟੀ ਸ਼ੁਰੂ ਹੋ ਰਿਹਾ ਹੈ। ਬਿੱਗ ਬੌਸ ਓਟੀਟੀ 8 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਬਿੱਗ ਬੌਸ ਦੇ 15 ਵੇਂ ਸੀਜ਼ਨ ਬਾਰੇ ਦਰਸ਼ਕਾਂ ਵਿਚਾਲੇ ਉਤਸੁਕਤਾ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਸ਼ੋਅ ਦੇ ਸੰਭਾਵੀ ਪ੍ਰਤੀਭਾਗੀਆਂ ਦੇ ਨਾਮ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ | ਹਾਲਾਂਕਿ, ਹਾਲੇ ਕੁਝ ਵੀ ਫਾਈਨਲ ਹੋਇਆ ਹੈ। ਬਿੱਗ ਬੌਸ ਓਟੀਟੀ ਵਿਚ ਟਵਿਸਟ ਇਹ ਹੈ ਕਿ ਸ਼ੋਅ ਦੀ ਮੇਜ਼ਬਾਨੀ ਸਲਮਾਨ ਖਾਨ ਨਹੀਂ ਕਰਨਗੇ। ਸਲਮਾਨ ਦਰਸ਼ਕਾਂ ਨਾਲ ਟੀਵੀ ‘ਤੇ ਸਿੱਧੀ ਮੁਲਾਕਾਤ ਹੀ ਕਰਨਗੇ, ਜਿਸ ਦਾ ਐਲਾਨ ਉਨ੍ਹਾਂ ਨੇ ਪਹਿਲੇ ਪ੍ਰੋਮੋ ਵਿਚ ਕੀਤਾ ਸੀ। ਪ੍ਰੋਮੋ ‘ਚ ਸਲਮਾਨ ਖਾਨ ਉੱਚੀ ਆਵਾਜ਼ ‘ਚ ਹੱਸਦੇ ਨਜ਼ਰ ਆ ਰਹੇ ਹਨ। ਹੱਸਦੇ ਹੋਏ ਅਤੇ ਡਿੱਗਦੇ ਉਹ ਕਹਿੰਦੇ ਹਨ – ਇਸ ਵਾਰ ਦਾ ਬਿੱਗ ਬੌਸ ਇੰਨਾ ਕਰੇਜ਼ੀ ਸੀ, ਇੰਨਾ ਓਵਰ ਦ ਟਾਪ, ਇਹ ਟੀਵੀ ‘ਤੇ ਤਾਂ ਬੈਨ ਹੋ ਜਾਵੇਗਾ।

ਬਿੱਗ ਬੌਸ ਦੇ ਪਿਛਲੇ ਸੀਜ਼ਨ ਵੁਟ ‘ਤੇ ਸਟ੍ਰੀਮ ਕੀਤੇ ਗਏ ਹਨ, ਪਰ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸ਼ੋਅ ਹੀ ਸਿੱਧਾ ਵੂਟ ‘ਤੇ ਸਟ੍ਰੀਮ ਹੋ ਰਿਹਾ ਹੈ। ਪ੍ਰੋਮੋ ‘ਚ ਦੱਸਿਆ ਗਿਆ ਹੈ ਕਿ ਸ਼ੋਅ ਵੂਟ ‘ਤੇ ਟੀਵੀ ‘ਤੇ ਆਉਣ ਤੋਂ 6 ਹਫਤੇ ਪਹਿਲਾਂ ਆ ਰਿਹਾ ਹੈ। ਇਸ ਘੋਸ਼ਣਾ ਦੇ ਅਨੁਸਾਰ ਟੀਵੀ ਤੇ ਬਿੱਗ ਬੌਸ 15 ਅਕਤੂਬਰ ਦੇ ਆਖ਼ਰੀ ਹਫ਼ਤੇ ਵਿਚ ਸ਼ੁਰੂ ਹੋ ਜਾਵੇਗਾ।