ਖੇਡ

ਦੇਸ਼ ਦੀ ਪਹਿਲੀ ‘ਵਨ ਸਟਾਰ’ ਰਾਈਡਰ ਬਣੀ ਸਾਇਮਾ ਸੱਯਦ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਨਵੰਬਰ 30

ਰਾਜਸਥਾਨ ਦੇ ਨਾਗੌਰ ਜ਼ਿਲੇ ਦੇ ਖਾਟ ਕਸਬੇ ਦੀ ਰਹਿਣ ਵਾਲੀ ਸਾਇਮਾ ਸੱਯਦ ਦੇਸ਼ ਦੀ ਪਹਿਲੀ ‘ਵਨ ਸਟਾਰ’ ਰਾਈਡਰ ਬਣ ਗਈ ਹੈ। ਐਕਵੇਸਟ੍ਰੀਅਨ ਆਫ ਇੰਡੀਆ ਅਤੇ ਰਾਜਸਥਾਨੀ ਹਾਰਸ ਸੋਸਇਟੀ ਦੇ ਗੁਜਰਾਤ ਚੈਪਟਰ ਦੀ ਅਗਵਾਈ ਵਿਚ ਅਹਿਮਦਾਬਾਦ ਵਿਚ ਆਯੋਜਿਤ ਆਲ ਇੰਡੀਅ ਓਪਨ ਏਂਡਯੋਰੈਂਸ ਪ੍ਰਤੀਯੋਗਿਤਾ ਵਿਚ ਸਾਇਮਾ ਨੇ ਇਹ ਉਪਲੱਬਧੀ ਹਾਸਲ ਕੀਤੀ। ਸਾਇਮਾ 80 ਕਿਲੋਮੀਟਰ ਦੀ ਰੇਸ ਪੂਰੀ ਕਰਕੇ ਕਾਂਸੀ ਤਮਗੇ ਦੇ ਨਾਲ ਕੁਆਲੀਫਾਈ ਕਰਕੇ ‘ਵਨ ਸਟਾਰ’ ਰਾਈਡਰ ਬਣੀ।

ਉਨ੍ਹਾਂ ਨੇ ਮਾਰਵਾੜੀ ਘੋੜੀ ਅਰਾਵਲੀ ਦੇ ਨਾਲ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ ਸੀ। ਰਾਜਸਥਾਨ ਦੀ ਐਕਵੇਸਟ੍ਰੀਯਨ ਐਸੋਸੀਏਸ਼ਨ ਦੇ ਮੁਖੀ ਰਾਜਵੇਂਦਰ ਸਿੰਘ ਨੇ ਕਿਹਾ ਕਿ ਸਾਇਮਾ ਦੀ ਇਸ ਉਪਲੱਬਧੀ ਨਾਲ ਰਾਜਸਥਾਨ ਦੀਆਂ ਹੋਰ ਮਹਿਲਾ ਘੋੜਸਵਾਰਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲੇਗੀ।