ਅੱਜ ਐਲਾਨਿਆ ਜਾਵੇਗਾ ਪੰਜਾਬ ਬੋਰਡ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ

ਫ਼ੈਕ੍ਟ ਸਮਾਚਾਰ ਸੇਵਾ
ਮੋਹਾਲੀ ਜੁਲਾਈ 30
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ-2021 ਦਾ ਨਤੀਜਾ 30 ਜੁਲਾਈ ਮਤਲਬ ਕਿ ਅੱਜ ਐਲਾਨਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ 12ਵੀਂ ਜਮਾਤ ਦਾ ਨਤੀਜਾ 30 ਜੁਲਾਈ ਨੂੰ ਬਾਅਦ ਦੁਪਹਿਰ ਐਲਾਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ 12ਵੀਂ ਜਮਾਤ ‘ਚ ਕਰੀਬ 3 ਲੱਖ ਪ੍ਰੀਖਿਆਰਥੀ ਹਨ। ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਇਸ ਨਤੀਜੇ ਲਈ ਜੋ ਫਾਰਮੂਲਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਪਣਾਇਾ ਹੈ, ਉਸ ਮੁਤਾਬਕ 30 ਫ਼ੀਸਦੀ ਅੰਕ 10ਵੀਂ ਜਮਾਤ ਦੇ ਆਧਾਰ ‘ਤੇ, 30 ਫ਼ੀਸਦੀ ਅੰਕ 11ਵੀਂ ਜਮਾਤ ਦੇ ਆਧਾਰ ‘ਤੇ ਅਤੇ 40 ਫ਼ੀਸਦੀ ਅੰਕ 12ਵੀਂ ਜਮਾਤ ਦੇ ਆਧਾਰ ‘ਤੇ ਜੋੜ ਕੇ ਇਹ ਨਤੀਜਾ ਐਲਾਨਿਆ ਜਾਵੇਗਾ। ਇਹ ਨਤੀਜਾ ਆਮ ਜਨਤਾ ਲਈ 31 ਜੁਲਾਈ ਨੂੰ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ ਪਾਇਆ ਜਾਵੇਗਾ।

More from this section