ਫ਼ਿਲਮੀ ਗੱਲਬਾਤ

ਨਿਮਰਤ ਖਹਿਰਾ ਦੀ ਐਲਬਮ ‘ਨਿੰਮੋ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜਨਵਰੀ 27

ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਦੀ ਐਲਬਮ ‘ਨਿੰਮੋ’ ਨੂੰ ਆਖਿਰਕਾਰ ਰਿਲੀਜ਼ ਡੇਟ ਮਿਲ ਗਈ ਹੈ। ਨਿਮਰਤ ਖਹਿਰਾ ਦੀ ਇਹ ਐਲਬਮ 2 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਨਿਮਰਤ ਖਹਿਰਾ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਅੱਜ ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਨਿਮਰਤ ਖਹਿਰਾ ਨੇ ਲਿਖਿਆ, ‘ਰਿਲੀਜ਼ਿੰਗ ਵਰਲਡਵਾਈਡ। ਨਿੰਮੋ 02.02.22।’

ਨਿਮਰਤ ਖਹਿਰਾ ਦੀ ਇਸ ਐਲਬਮ ਦੇ ਬੋਲ ਅਰਜਨ ਢਿੱਲੋਂ, ਗਿਫਟੀ ਤੇ ਬਚਨ ਬੇਦਿਲ ਨੇ ਲਿਖੇ ਹਨ। ਇਸ ਦਾ ਸੰਗੀਤ ਦੇਸੀ ਕਰਿਊ, ਜੇ. ਸਟੈਟਿਕ ਤੇ ਅਰਸ਼ ਹੀਰ ਨੇ ਤਿਆਰ ਕੀਤਾ ਹੈ। ਇਹ ਐਲਬਮ ਹਰਵਿੰਦਰ ਸਿੱਧੂ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਐਲਬਮ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

Facebook Page:https://www.facebook.com/factnewsnet

See videos: https://www.youtube.com/c/TheFACTNews/videos