ਨਜ਼ਰੀਆ

ਪੰਜਾਬ ਸਰਕਾਰ ਵਲੋਂ ਘਟਾਈ ਗਈ ਸੁਰੱਖਿਆ ‘ਚ ਇਹ ਨਾਮ ਸਨ ਸ਼ਾਮਿਲ

ਫੈਕਟ ਸਮਾਚਾਰ ਸੇਵਾ

ਮਈ 28

ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ 424 ਹਸਤੀਆਂ ਨੂੰ ਦਿੱਤੀ ਪੁਲਿਸ ਸੁਰੱਖਿਆ ਨੂੰ ਘਟਾਇਆ ਜਾਂ ਖ਼ਤਮ ਕੀਤਾ ਗਿਆ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ , ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਅਤੇ ਅਕਾਲੀ ਦਲ ਦੀ ਮੌਜੂਦਾ ਵਿਧਾਇਕ ਗਨੀਵ ਕੌਰਮ ਮਜੀਠੀਆ ਦੇ ਨਾਲ ਸ਼ਾਮਲ ਹੈ। ਪੰਜਾਬ ਦੇ ਅਡੀਸ਼ਨਲ ਡੀਜੀਪੀ ਵੱਲੋਂ ਜਾਰੀ ਇਸ ਸੂਚੀ ਵਿੱਚ ਪੰਜਾਬ ਦੇ ਧਾਰਮਿਕ, ਸਿਆਸੀ ਅਤੇ ਨੌਕਰਸ਼ਾਹ ਖੇਤਰ ਨਾਲ ਕਈ ਵੱਡੇ ਨਾਮ ਸ਼ਾਮਲ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਾਸੋਂ ਅੱਧੀ ਸਕਿਉਰਿਟੀ ਵਾਪਸ ਲੈਣ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਕੀ ਬੱਚਦੀ ਅੱਧੀ ਸਕਿਉਰਿਟੀ ਵੀ ਸਰਕਾਰ ਨੂੰ ਵਾਪਸ ਭੇਜ ਦਿੱਤੀ ਜਾਵੇਗੀ। ਜਥੇਦਾਰ ਨੇ ਕਿਹਾ ਕਿ ਸਿੱਖ ਨੌਜਵਾਨ ਉਨ੍ਹਾਂ ਪਾਸ ਹਨ ਜੋ ਸੁਰੱਖਿਆ ਕਰ ਸਕਦੇ ਹਨ। ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੈਕਟਰੀ ਡਾ. ਗੁਰਮੀਤ ਸਿੰਘ ਨੂੰ ਸਰਕਾਰ ਨਾਲ ਤਾਲਮੇਲ ਕਰ ਕੇ ਬਾਕੀ ਸਕਿਓਰਿਟੀ ਵੀ ਵਾਪਸ ਭੇਜਣ ਲਈ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੀ ਹੋਇਆ ਕਿ ਸਰਕਾਰ ਨੇ ਉਨ੍ਹਾਂ ਦੀ ਸਕਿਉਰਿਟੀ ਵਾਪਸ ਲੈ ਲਈ ਹੁਣ ਉਹ ਬਿਨਾਂ ਸੁਰੱਖਿਆ ਤੋਂ ਚੱਲ ਸਕਣਗੇ। ਇਸ ਦੌਰਾਨ ਇਸ਼ਾਰਾ ਕਰਦਿਆਂ ਜਥੇਦਾਰ ਨੇ ਕਿਹਾ ਕਿ ਜਿਹੜੇ ਨੌਜਵਾਨ ਸੁਰੱਖਿਆ ਲਈ ਉਨ੍ਹਾਂ ਦੇ ਨਾਲ ਚੱਲ ਰਹੇ ਹਨ ਉਹ ਕਾਫੀ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਕਰ ਸਕਦੇ ਹਨ। ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਦੀ ਕੋਈ ਜ਼ਿਆਦਾ ਲੋੜ ਨਹੀਂ ਹੈ। ਹੁਣ ਆਓ ਨਜ਼ਰ ਮਾਰਦੇ ਹਾਂ ਇਸ ਸੂਚੀ ਵਿੱਚ ਸ਼ਾਮਲ ਕੁਝ ਪ੍ਰਮੁੱਖ ਨਾਵਾਂ ‘ਤੇ :

ਧਾਰਮਿਕ ਹਸਤੀਆਂ ਵਿੱਚ ਅਹਿਮ ਨਾਮ

ਗਿਆਨੀ ਰਘਬੀਰ ਸਿੰਘ (ਜਥੇਦਾਰ ਕੇਸਗੜ੍ਹ ਸਾਹਿਬ) ਗਿਆਨੀ ਹਰਪ੍ਰੀਤ ਸਿੰਘ (ਜਥੇਦਾਰ ਦਮਦਮਾ ਸਾਹਿਬ) ਗਿਆਨੀ ਜਗਤਾਰ ਸਿੰਘ (ਮੁੱਖ ਗ੍ਰੰਥੀ ਦਰਬਾਰ ਸਾਹਿਬ, ਅੰਮ੍ਰਿਤਸਰ) ਬਾਬਾ ਲੱਖਾ ਸਿੰਘ (ਨਾਨਕਸਰ ਕਲੇਰਾਂ, ਜਗਰਾਓਂ) ਬਾਬਾ ਘਾਲਾ ਸਿੰਘ (ਨਾਨਕਸਰ ਕਲੇਰਾਂ, ਜਗਰਾਓਂ) ਪਿਆਰਾ ਸਿੰਘ ਭਨਿਆਰਾਂਵਾਲੇ ਦੇ ਡੇਰੇ ਦੇ ਮੌਜੂਦਾ ਮੁਖੀ ਸਤਨਾਮ ਸਿੰਘ ਸੰਤ ਨਿਰੰਜਨ ਦਾਸ (ਡੇਰਾ ਸੱਚਖੰਡ ਬੱਲਾਂ, ਜਲੰਧਰ) ਸਤਿਗੁਰੂ ਉਧੇ ਸਿੰਘ ਨਾਮਧਾਰੀ (ਡੇਰਾ ਮੁਖੀ ਭੈਣੀ ਸਾਹਿਬ, ਲੁਧਿਆਣਾ) ਬੀਬੀ ਸਾਹਿਬ ਕੌਰ ਮਰਹੂਮ ਸੰਤ ਜਗਜੀਤ ਸਿੰਘ (ਭੈਣੀ ਸਾਹਿਬ) ਦੀ ਬੇਟੀ ਸੰਤ ਜਗਤਾਰ ਸਿੰਘ ਮਰਹੂਮ ਸੰਤ ਜਗਜੀਤ ਸਿੰਘ (ਭੈਣੀ ਸਾਹਿਬ) ਦੇ ਜਵਾਈ ਅਜੀਤ ਸਿੰਘ ਪੂਹਲਾ ਦੀ ਮਾਂ ਸੁਰਿੰਦਰ ਕੌਰ ਬਾਬਾ ਸੁਖਦੇਵ ਸਿੰਘ (ਮੁਖੀ ਡੇਰਾ ਰੂਮੀਂ, ਬਠਿੰਡਾ) ਡੇਰਾ ਦਿਵਿਆ ਜੋਤੀ ਜਾਗਰਿਤੀ ਸੰਸਥਾਨ, ਜਲੰਧਰ

ਸਿਆਸੀ ਆਗੂਆਂ ਵਿੱਚ ਅਹਿਮ ਨਾਮ

ਸ਼ਮਸ਼ੇਰ ਸਿੰਘ ਦੂਲੋਂ (ਕਾਂਗਰਸ) ਜਗਦੇਵ ਸਿੰਘ ਕਮਾਲੂ (ਸਾਬਕਾ ਵਿਧਾਇਕ, ਮੌੜ) ਕੁਲਜੀਤ ਸਿੰਘ ਨਾਗਰਾ (ਕਾਂਗਰਸ) ਕੰਵਰ ਸੰਧੂ ( ਸਾਬਕਾ ਵਿਧਾਇਕ, ਖਰੜ) ਸ਼ਰਨਜੀਤ ਸਿੰਘ ਢਿੱਲੋਂ (ਸਾਬਕਾ ਵਿਧਾਇਕ,ਅਕਾਲੀ ਦਲ) ਫ਼ਤਹਿ ਜੰਗ ਸਿੰਘ ਬਾਜਵਾ (ਸਾਬਕਾ ਵਿਧਾਇਕ) ਕੁਲਬੀਰ ਸਿੰਘ ਜੀਰਾ (ਸਾਬਕਾ ਵਿਧਾਇਕ) ਅਜੈਬ ਸਿੰਘ ਭੱਟੀ (ਸਾਬਕਾ ਵਿਧਾਇਕ) ਅਨਿਲ ਸਰੀਨ (ਭਾਜਪਾ ਪੰਜਾਬ ਦੇ ਮੁੱਖ ਬੁਲਾਰੇ) ਨਿਰਮਲ ਸਿੰਘ ਕਾਹਲੋਂ (ਸਾਬਕਾ ਸਪੀਕਰ, ਪੰਜਾਬ ਵਿਧਾਨ ਸਭਾ) ਰਾਣਾ ਕੇਪੀ ਸਿੰਘ (ਸਾਬਕਾ ਸਪੀਕਰ, ਪੰਜਾਬ ਵਿਧਾਨ ਸਭਾ) ਮਹਿੰਦਰ ਸਿੰਘ ਕੇਪੀ (ਚੇਅਰਮੈਨ, ਟੈਕਨੀਕਲ ਐਜੂਕੇਸ਼ਨ ਬੋਰਡ ਪੰਜਾਬ) ਪਰਗਟ ਸਿੰਘ ( ਵਿਧਾਇਕ, ਜਲੰਧਰ ਕੈਂਟ, ਕਾਂਗਰਸ)

ਗਾਇਕ/ਕਲਾਕਾਰ

ਸਿੱਧੂ ਮੂਸੇਵਾਲਾ ਪਰਮਿੰਦਰ ਸਿੰਘ ਬੈਂਸ (ਗੀਤਕਾਰ)

ਸਾਬਕਾ ਅਫ਼ਸਰ

ਐਮਏ ਫਾਰੂਕੀ, ਸਾਬਕਾ ਡੀਜੀਪੀ ਐਸਐਸ ਵਿਰਕ, ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, (ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ)

Facebook Page:https://www.facebook.com/factnewsnet

See videos:https://www.youtube.com/c/TheFACTNews/videos