ਵਿਦੇਸ਼

ਸਿਡਨੀ ‘ਚ ਕੋਰੋਨਾ ਕੇਸਾਂ ਵਿਚ ਰਿਕਾਰਡ ਵਾਧਾ

ਫ਼ੈਕ੍ਟ ਸਮਾਚਾਰ ਸੇਵਾ
ਸਿਡਨੀ ਅਗਸਤ 06
ਨਿਊ ਸਾਊਥ ਵੇਲਜ਼ ਵਿੱਚ ਕੋਵਿਡ ਦੇ ਰਿਕਾਰਡ ਸਾਹਮਣੇ ਆਏ ਹਨ। ਸਿਡਨੀ ਵਿੱਚ ਹੁਣ ਤੱਕ ਦੇ ਸੱਭ ਤੋਂ ਵੱਧ ਕੇਸ ਹਨ ਜ਼ਿਹਨਾਂ ਦੀ ਗਿਣਤੀ 291 ਹੈ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਸ਼ੁੱਕਰਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਕੇਸ ਆਉਣੇ ਚਿੰਤਾ ਦਾ ਵਿਸ਼ਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੀ ਹੋਰ ਸੰਭਾਵਨਾ ਲੱਗ ਰਹੀ ਹੈ। ਪ੍ਰੀਮੀਅਰ ਨੇ ਦੱਸਿਆ ਕਿ ਸੂਬੇ ਵਿੱਚ ਅੱਜ ਦੇ ਅੰਕੜਿਆਂ ਦੇ ਨਾਲ ਇੱਕ ਬੀਬੀ ਦੀ ਮੌਤ ਵੀ ਦੱਸੀ ਗਈ ਹੈ।ਬੀਬੀ ਦੀ ਉਮਰ 60 ਸਾਲ ਸੀ ਅਤੇ ਉਸ ਦੀ ਮੌਤ ਲਿਵਰਪੂਲ ਹਸਪਤਾਲ ਵਿੱਚ ਹੋਈ। ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚਾਂਟ ਨੇ ਬੀਬੀ ਦੇ ਪਰਿਵਾਰ ਤੋਂ ਮੁਆਫ਼ੀ ਮੰਗੀ ਜਦੋਂ ਇਹ ਪਤਾ ਲੱਗਿਆ ਕਿ ਉਸਨੇ ਇੱਕ ਕੋਰੋਨਾ ਪਾਜ਼ੇਟਿਵ ਸਿਹਤ ਸੰਭਾਲ ਕਰਮਚਾਰੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਹਸਪਤਾਲ ਵਿੱਚ ਸਕਰਾਤਮਕ ਪਰੀਖਣ ਕੀਤਾ ਸੀ। ਇਹ ਸਿਹਤ ਸੰਭਾਲ ਕਰਮਚਾਰੀ ਕਈ ਵਾਰਡਾਂ ਦਾ ਦੌਰਾ ਕਰਦਾ ਸੀ। ਪ੍ਰੀਮੀਅਰ ਨੇ ਕਿਹਾ ਕਿ ਮੈਂ ਨਿੱਜੀ ਤੌਰ ਤੇ ਬੀਬੀ ਦੇ ਪਰਿਵਾਰ ਨਾਲ ਅਤੇ ਉਸ ਦੇ ਅਜ਼ੀਜ਼ਾਂ ਨਾਲ ਹਮਦਰਦੀ ਪ੍ਰਗਟ ਕਰਦੀ ਹਾਂ। ਇਹ ਸਮਾਂ ਉਹਨਾਂ ਦੇ ਪਰਿਵਾਰ ਲਈ ਦੁੱਖ ਅਤੇ ਚੁਣੌਤੀ ਭਰਿਆ ਹੈ। ਸਿਡਨੀ ਵਿੱਚ ਪਿਛਲੇ 24 ਘੰਟਿਆਂ ਵਿੱਚ 1,10,000 ਕੋਵਿਡ ਟੈਸਟ ਹੋਏ ਹਨ।