ਰਵਨੀਤ ਕੌਰ ਦਾ ਪਰਾਈਡ ਆਫ ਪੰਜਾਬ ਦੇ ਸਰਟੀਫਿਕੇਟ ਨਾਲ ਸਨਮਾਨ : ਸੇਤੀਆ

ਫ਼ੈਕ੍ਟ ਸਮਾਚਾਰ ਸੇਵਾ ਫਰੀਦਕੋਟ, ਅਗਸਤ 27

ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਪਰਾਈਡ ਆਫ ਪੰਜਾਬ ਨਾਮ ਦਾ ਪ੍ਰੋਗਰਾਮ ਅਗਸਤ, 2020 ਵਿੱਚ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਸਦਾ ਮੁੱਖ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਸੀ। ਇਸ ਸਬੰਧ ਵਿੱਚ ਪਰਾਈਡ ਆਫ ਪੰਜਾਬ ਤਹਿਤ ਰਾਜ ਦੇ 27 ਨੌਜਵਾਨਾਂ ਦੀ ਚੋਣ ਕੀਤੀ ਗਈ ਹੈ ਜਿਸ ਵਿੱਚੋਂ ਇਕ ਨੌਜਵਾਨ ਲੜਕੀ ਨਵਨੀਤ ਕੌਰ ਫਰੀਦਕੋਟ ਜਿਲ੍ਹੇ ਨਾਲ ਸਬੰਧਤ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦਿੱਤੀ।

ਇਸ ਸਬੰਧੀ ਵਰਚੂਅਲ ਪ੍ਰੋਗਰਾਮ ਰਾਹੀਂ ਰਾਜ ਕਮਲ ਚੌਧਰੀ ਪ੍ਰਿੰਸੀਪਲ ਸਕੱਤਰ ਯੁਵਕ ਸੇਵਾਵਾਂ ਤੇ ਖੇਡ ਨੇ ਚੁਣੇ ਹੋਏ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਵਿਮਲ ਸੇਤੀਆ ਨੇ ਨਵਨੀਤ ਕੌਰ ਨੂੰ ਪਰਾਈਡ ਆਫ ਪੰਜਾਬ ਦਾ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਇਸ ਹੋਣਹਾਰ ਲੜਕੀ ਨੇ ਕੋਵਿਡ ਮਹਾਂਮਾਰੀ, ਵਾਤਾਵਰਣ ਅਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਸਮਾਜ ਨੂੰ ਜਾਗਰੂਕ ਕੀਤਾ ਅਤੇ ਇਕ ਯੋਧਾ ਬਣ ਕੇ ਸਾਹਮਣੇ ਆਈ। ਉਨ੍ਹਾਂ ਨੇ ਜਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਭਾਗ ਲੈਣ।

ਨਵਨੀਤ ਕੌਰ ਨੇ ਦੱਸਿਆ ਕਿ ਪਰਾਈਡ ਆਫ ਪੰਜਾਬ ਨਾਲ ਉਸ ਦਾ ਸਫ਼ਰ ਚੈਂਪੀਅਨ ਦੀ ਤਰਾਂ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਉਹ ਯੋਧਾ ਬਣੀ ਅਤੇ ਫਿਰ ਉਸ ਨੇ ਪਰਾਈਡ ਆਫ਼ ਪੰਜਾਬ ਦੀ ਜੋ ਵਰਕਿੰਗ ਟੀਮ ਵਿੱਚ ਸ਼ਾਮਲ ਹੋ ਆਪਣੇ ਸਾਥੀ ਯੋਧਾ ਅਤੇ ਚੈਂਪੀਅਨਸ ਦਾ ਉਨ੍ਹਾਂ ਦੀਆਂ ਸੱਮਸਿਆਵਾਂ ਸੁਲਝਾਉਣ ਵਿੱਚ ਸਾਥ ਦਿੱਤਾ। ਯੋਧਾ ਸਫ਼ਰ ਦੌਰਾਨ ਉਸ ਨੇ ਆਪਣੇ ਪਿੰਡ ਵਿੱਚ ਨਾਲੀਆਂ ਦੀ ਸੱਮਸਿਆ ਵੱਲ ਧਿਆਨ ਦਿੱਤਾ ਅਤੇ ਉਸ ਦੇ ਉੱਪਰ ਵਿਸਥਾਰ ਨਾਲ ਰਿਪੋਰਟ ਤਿਆਰ ਕੀਤੀ। ਇਸ ਦੇ ਨਾਲ ਹੀ ਕੋਵਿਡ ਕਾਲ ਸਮੇਂ ਆਪਣੇ ਆਲੇ ਦੁਆਲੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆਂ ਕਿ ਟੀਮ ਮੈਂਬਰ ਦੇ ਨਾਤੇ, ਉਸਨੇ ਨੌਜਵਾਨਾਂ ਨੂੰ ਸੱਮਸਿਆਵਾਂ ਦੇ ਹੱਲ ਲਈ ਸੇਧ ਦੇਣ ਦੇ ਨਾਲ ਨਾਲ ਉਨ੍ਹਾਂ ਦੀਆਂ ਲੋੜਾਂ ਬਾਰੇ ਜਾਨਣਾ, ਓਨਾਂ ਨੂੰ ਕਿਸ ਤਰਾਂ ਦੀ ਸਹਾਇਤਾ ਦੀ ਲੋੜ ਹੈ, ਕਿਸ ਤਰਾਂ ਦੇ ਸੈਸ਼ਨ ਦੀ ਲੋੜ ਹੈ, ਉਨ੍ਹਾਂ ਦੇ ਕੀਤੇ ਕੰਮਾਂ ਦਾ ਲੇਖਾ ਜੋਖਾ ਰੱਖਣਾ ਆਦਿ ਬਾਰੇ ਵੀ ਕੰਮ ਕੀਤੇ।

More from this section