ਚੰਡੀਗੜ੍ਹ ਦੇ ਨੈਸਕੈਫੇ ਕਾਮਨ ਰੂਮ ਕਲੱਬ ‘ਚ ਰੇਡ, ਹੁੱਕਾ ਪੀਂਦੇ ਫੜੇ 40 ਲੋਕ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 22

ਚੰਡੀਗੜ੍ਹ ਵਿਚ ਹੁੱਕਾ ਸਰਵ ਕਰਨ ‘ਤੇ ਪਾਬੰਦੀ ਹੈ। ਇਸਦੇ ਬਾਵਜੂਦ ਕਲੱਬ ਤੇ ਬਾਰ ਵਿਚ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਮਨਮਾਨੀ ਕੀਤੀ ਜਾ ਰਹੀ ਹੈ। ਤਿੰਨ ਦਿਨ ਪਹਿਲੇ ਵੀ ਸੈਕਟਰ-7 ਸਥਿਤ ਇਕ ਕਲੱਬ ਵਿਚ ਹੁੱਕਾ ਸਰਵ ਕਰਨ ‘ਤੇ ਕਾਰਵਾਈ ਕੀਤੀ ਗਈ ਸੀ। ਇਸਦੇ ਨਾਲ ਹੀ ਹੁਣ ਮਨੀਮਾਜਰਾ ਸਥਿਤ ਨੈਸਕੈਫੇ ਕਾਮਨ ਰੂਮ ਕਲੱਬ ਵਿਰੁੱਧ ਕਾਰਵਾਈ ਕੀਤੀ ਗਈ। ਕਲੱਬ ਵਿਚ ਹੁੱਕਾ ਪਾਰਟੀ ਚੱਲ ਰਹੀ ਸੀ। ਕਲੱਬ ਵਿਚ 40 ਲੋਕ ਹੁੱਕਾ ਪੀ ਰਹੇ ਸੀ। ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਐਸਡੀਐਮ ਈਸਟ ਰੁਚੀ ਸਿੰਘ ਬੇਦੀ ਨੂੰ ਮਿਲੀ ਤਾਂ ਉਨ੍ਹਾਂ ਨੇ ਕਲੱਬ ਵਿਚ ਟੀਮ ਦੇ ਨਾਲ ਰੇਡ ਕੀਤੀ। ਇਸ ਦੌਰਾਨ ਕਲੱਬ ਵਿਚ 40 ਲੋਕ ਹੁੱਕਾ ਪੀਂਦੇ ਫੜੇ ਗਏ। ਐਸਡੀਐਮ ਸਟਾਫ ਨੇ ਰੇਡ ਕਰ ਕੇ ਮੌਕੇ ਤੋਂ ਕਰੀਬ 30 ਹੁੱਕੇ ਬਰਾਮਦ ਕੀਤੇ।

ਛਾਪੇਮਾਰੀ ਦੌਰਾਨ, ਕਲੱਬ ਵਿਚ ਨੌਜਵਾਨਾਂ ਨੇ ਹੁੱਕਾ ਪੀਂਦੇ ਹੋਏ ਇਕ ਵੀਡੀਓ ਬਣਾਈ ਸੀ। ਪੁਲਿਸ ਨੂੰ ਕਲੱਬ ਦੇ ਮੈਨੇਜਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸਦੇ ਨਾਲ ਹੀ ਕਲੱਬ ਨੂੰ ਦੋ ਦਿਨਾਂ ਲਈ ਸੀਲ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਡੀਸੀ ਮਨਦੀਪ ਸਿੰਘ ਬਰਾੜ ਨੇ ਸਿਟੀ ਬਾਰਾਂ, ਰੈਸਟੋਰੈਂਟਾਂ ਅਤੇ ਕਲੱਬਾਂ ਸਮੇਤ ਹੋਰ ਥਾਵਾਂ ‘ਤੇ ਹੁੱਕਾ ਸਰਵਿੰਗ ‘ਤੇ ਪਾਬੰਦੀ ਲਗਾਈ ਹੈ।

20 ਦਿਨ ਪਹਿਲਾਂ ਵੀ ਐਸਡੀਐਮ ਪੂਰਬੀ ਰੁਚੀ ਸਿੰਘ ਬੇਦੀ ਨੇ ਇਸ ਕਲੱਬ ਵਿਚ ਨੌਜਵਾਨਾਂ ਨੂੰ ਹੁੱਕਾ ਪੀਂਦੇ ਫੜਿਆ ਸੀ। ਇਸਦੇ ਬਾਵਜੂਦ, ਕਲੱਬ ਵਿਚ ਹੁੱਕਾ ਸਰਵਿੰਗ ਦੀ ਪ੍ਰਕਿਰਿਆ ਜਾਰੀ ਹੈ। ਪੁਲਿਸ ਨੇ ਕਲੱਬ ਦੇ ਮੈਨੇਜਰ ਅਤੇ ਮਾਲਕ ਖ਼ਿਲਾਫ਼ ਧਾਰਾ 188 ਤਹਿਤ ਕੇਸ ਵੀ ਦਰਜ ਕੀਤਾ ਹੈ।

More from this section