ਪੰਜਾਬੀ ਗਾਇਕ ਆਰ. ਨੇਤ ਵਲੋਂ ਆਪਣੀ ਐਲਬਮ ਦਾ ਐਲਾਨ

ਫ਼ੈਕ੍ਟ ਸਮਾਚਾਰ ਸੇਵਾ ਜਲੰਧਰ , ਜੁਲਾਈ 22

ਪੰਜਾਬੀ ਗੀਤਕਾਰ ਤੇ ਗਾਇਕ ਆਰ. ਨੇਤ ਨੇ ਆਪਣੇ ਚਾਹੁਣ ਵਾਲਿਆਂ ਲਈ ਵੱਡਾ ਐਲਾਨ ਕੀਤਾ ਹੈ। ਇਹ ਗੱਲ ਆਰ. ਨੇਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ।

ਦਰਅਸਲ ਆਰ. ਨੇਤ ਜਲਦ ਹੀ ਆਪਣੇ ਪ੍ਰਸ਼ੰਸਕਾਂ ਲਈ ਇਕ ਪੂਰੀ ਐਲਬਮ ਲਿਆਉਣ ਜਾ ਰਹੇ ਹਨ, ਜਿਸ ਦਾ ਟਾਈਟਲ ਹੈ ‘ਮਜ਼ਾਕ ਥੋੜੀ ਐ’। ਪੋਸਟਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਆਰ. ਨੇਤ ਨੇ ਪੋਸਟਰ ‘ਚ ਜ਼ਿਕਰ ਕੀਤਾ ਹੈ ਕਿ ਇੰਟਰੋ ਵੀਡੀਓ 24 ਜੁਲਾਈ ਨੂੰ ਜਾਰੀ ਕੀਤੀ ਜਾਵੇਗੀ। ਆਰ. ਨੇਤ ਤੋਂ ਇਲਾਵਾ ਇਸ ਐਲਬਮ ‘ਚ ਗਾਇਕਾ ਗੁਰਲੇਜ ਅਖਤਰ ਵੀ ਦਿਖਾਈ ਦੇਵੇਗੀ। ਉਸ ਨੇ ਕੈਪਸ਼ਨ ‘ਚ ਲਿਖਿਆ ਸੀ ਕਿ ਗੋਲਡ ਮੀਡੀਆ ਐਂਟਰਟੇਨਮੈਂਟ, ਟਰੂ ਮੇਕਰਜ਼ ਤੇ ਮਿਕਸ ਸਿੰਘ ਤੇ ਜੀਓਨਾ ਐਂਡ ਜੋਗੀ ਫਿਲਮਜ਼ ‘ਮਜ਼ਾਕ ਥੋੜੀ ਐ’ ਐਲਬਮ ‘ਤੇ ਕੰਮ ਕਰਨਗੇ।

ਆਰ. ਨੇਤ ਦੇ ਹਰ ਗਾਣੇ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ ਤੇ ਉਸ ਦੀ ਆਖਰੀ ਰਿਲੀਜ਼ ਗਾਣੇ ‘ਬਾਪੂ ਬੰਬ ਹੈ’ ਨੇ ਵੀ ਪ੍ਰਸ਼ੰਸਕਾਂ ਦੇ ਦਿਲਾਂ ‘ਚ ਚੰਗੀ ਛਾਪ ਛੱਡੀ ਸੀ। ਹੁਣ ਉਸ ਦੇ ਪ੍ਰਸ਼ੰਸਕ ਬੇਸਬਰੀ ਨਾਲ ਆਉਣ ਵਾਲੀ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ।

More from this section