ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਮਈ 26
ਪੰਜਾਬੀ ਗਾਇਕ ਬੱਬੂ ਮਾਨ ਇਨ੍ਹੀਂ ਦਿਨੀਂ ਵਿਦੇਸ਼ ’ਚ ਹਨ, ਜਿਥੇ ਉਹ ਆਪਣੇ ਸ਼ੋਅਜ਼ ’ਚ ਰੁੱਝੇ ਹੋਏ ਹਨ। ਇਸ ਦੌਰਾਨ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਦੱਸਿਆ ਜਾ ਰਿਹਾ ਹੈ ਕਿ 7 ਸਾਲਾਂ ਤੋਂ ਇਕ ਵਿਅਕਤੀ ਸੰਗਲ ਨਾਲ ਬੰਨ੍ਹਿਆ ਹੋਇਆ ਹੈ, ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਪਰ ਉਹ ਬੱਬੂ ਮਾਨ ਨੂੰ ਬਹੁਤ ਪਸੰਦ ਕਰਦਾ ਹੈ ਅਤੇ ਉਨ੍ਹਾਂ ਦੇ ਗੀਤ ਸੁਣਦਾ ਤੇ ਗਾਉਂਦਾ ਹੈ। ਵੀਡੀਓ ’ਚ ਵਿਅਕਤੀ ਬੱਬੂ ਮਾਨ ਨੂੰ ਅਪੀਲ ਕਰਦਾ ਹੈ ਕਿ ਉਹ ਇਕ ਵਾਰ ਇਸ ਵਿਅਕਤੀ ਨੂੰ ਮਿਲ ਕੇ ਜਾਣ।
ਇਸ ਵੀਡੀਓ ’ਤੇ ਪ੍ਰਤੀਕਿਰਿਆ ਦਿੰਦਿਆਂ ਬੱਬੂ ਮਾਨ ਨੇ ਲਿਖਿਆ ਕਿ ‘‘ਮਿੰਟੂ ਵੀਰੇ ਤੁਹਾਡਾ ਸੁਨੇਹਾ ਮਿਲਿਆ, ਕਰਜ਼ਦਾਰ ਹਾਂ ਇੰਨਾ ਪਿਆਰ ਕਰਨ ਵਾਲਿਆਂ ਦਾ, ਇੰਡੀਆ ਆਉਂਦੇ ਸਾਰ ਹੀ ਮਿਲ ਕੇ ਜਾਵਾਂਗੇ, ਧੰਨਵਾਦ ਜੀ।’’
Facebook Page:https://www.facebook.com/factnewsnet
See videos:https://www.youtube.com/c/TheFACTNews/videos
View this post on Instagram