ਪੰਜਾਬੀ ਗਾਇਕ ਬੱਬੂ ਮਾਨ ਆਪਣੇ ਸਾਥੀ ਕਲਾਕਾਰਾਂ ਪਹੁੰਚੇ ਸਿੰਘੂ ਬਾਰਡਰ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਜੁਲਾਈ 15

ਪੰਜਾਬੀ ਗਾਇਕ ਬੱਬੂ ਮਾਨ ਸਿੰਘੂ ਬਾਰਡਰ ’ਤੇ ਪਹੁੰਚ ਗਏ ਹਨ। ਬੱਬੂ ਮਾਨ ਨਾਲ ਇਸ ਦੌਰਾਨ ਜੱਸ ਬਾਜਵਾ, ਸਿੱਪੀ ਗਿੱਲ ਤੇ ਅਮਿਤੋਜ ਮਾਨ ਵੀ ਨਜ਼ਰ ਆਏ। ਕਿਸਾਨ ਏਕਤਾ ਮੋਰਚਾ ਵਲੋਂ ਕੁਝ ਦਿਨ ਪਹਿਲਾਂ ਪੋਸਟਰ ਸਾਂਝਾ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਬੱਬੂ ਮਾਨ ਬਾਕੀ ਸਾਥੀ ਕਲਾਕਾਰਾਂ ਨਾਲ ਮਿਲ ਕੇ ਕਿਸਾਨ ਅੰਦੋਲਨ ਦੀ ਅੱਗ ਨੂੰ ਹੋਰ ਤੇਜ਼ ਕਰਨਗੇ।

ਅੱਜ ਬੱਬੂ ਮਾਨ, ਜੱਸ ਬਾਜਵਾ, ਸਿੱਪੀ ਗਿੱਲ ਤੇ ਅਮਿਤੋਜ ਮਾਨ ਤੋਂ ਇਲਾਵਾ ਰਣਜੀਤ ਬਾਵਾ, ਤਰਸੇਮ ਜੱਸੜ ਤੇ ਗੁਲ ਪਨਾਗ ਵੀ ਆਪਣੇ ਵਿਚਾਰ ਸਾਂਝੇ ਕਰਨਗੇ।

ਇਸ ਸਬੰਧੀ ਪੋਸਟਰ ਸਾਂਝਾ ਕਰਦਿਆਂ ਕਿਸਾਨ ਏਕਤਾ ਮੋਰਚਾ ਨੇ ਲਿਖਿਆ ਸੀ ਕਿ ਇਹ ਹੱਕ ਤੇ ਸੱਚ ਦੀ ਅੱਗ ਕਿਤੇ ਹੋਰ ਨਹੀਂ, ਸਗੋਂ ਸਿੰਘੂ ਬਾਰਡਰ ’ਤੇ ਸਾਰੇ ਮਿਲ ਕੇ ਸ਼ਾਂਤਮਈ ਤਰੀਕੇ ਨਾਲ ਜਲਾਵਾਂਗੇ।

ਅੱਜ ਇਹ ਕਲਾਕਾਰ ਸੱਥ ਚਰਚਾ ਕਰਨਗੇ ਤੇ ਸਟੇਜ ਤੋਂ ਆਪਣੇ ਵਿਚਾਰ ਵੀ ਕਿਸਾਨ ਭਾਈਚਾਰੇ ਨਾਲ ਸਾਂਝੇ ਕਰਨਗੇ। ਉਥੇ ਇਹ ਵੀ ਕਿਹਾ ਗਿਆ ਹੈ ਕਿ ਪੰਜਾਬੀ ਕਲਾਕਾਰ ਹਰ ਹਫਤੇ ਆਪਣੀ ਹਾਜ਼ਰੀ ਭਰ ਕੇ ਕਿਸਾਨੀ ਅੰਦੋਲਨ ’ਚ ਆਪਣਾ ਬਣਦਾ ਯੋਗਦਾਨ ਦੇਣਗੇ।

More from this section