ਪੰਜਾਬੀ ਫ਼ਿਲਮ ‘ਪੁਆੜਾ’ ਸਿਨੇਮਾਘਰਾਂ ’ਚ ਹੋਈ ਰਿਲੀਜ਼

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 12

ਡੇਢ ਸਾਲ ਦੇ ਇੰਤਜ਼ਾਰ ਤੋਂ ਬਾਅਦ ਪੂਰੀ ਦੁਨੀਆ ਦੇ ਪੰਜਾਬੀ ਦਰਸ਼ਕਾਂ ਨੂੰ ਹੁਣ ਵੱਡੇ ਪਰਦੇ ’ਤੇ ਆਪਣਾ ਮਨੋਰੰਜਨ ਮਿਲ ਰਿਹਾ ਹੈ ਕਿਉਂਕਿ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਪੂਰੀ ਦੁਨੀਆ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਦਾ ਨੌਜਵਾਨਾਂ ਤੇ ਪਰਿਵਾਰਕ ਦਰਸ਼ਕਾਂ ’ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੇ ਟਰੇਲਰ ਨੇ 1 ਕਰੋੜ ਵਿਊਜ਼ ਨੂੰ ਛੂਹਿਆ ਹੈ ਤੇ ਗਾਣਿਆਂ ਨੇ 2 ਕਰੋੜ ਤੋਂ ਵੱਧ ਵਿਊਜ਼ ਹਾਸਲ ਕਰ ਲਏ ਹਨ। ਫ਼ਿਲਮ ਲਈ ਇੰਨਾ ਉਤਸ਼ਾਹ ਹੈ ਕਿ ਕਈ ਸ਼ੋਅ ਪਹਿਲਾਂ ਹੀ ਵਿੱਕ ਚੁੱਕੇ ਹਨ।

ਭਾਰਤ ’ਚ ਪੰਜਾਬ ਤੇ ਬਾਹਰ ਤੇ ਵਿਦੇਸ਼ੀ ਬਾਜ਼ਾਰਾਂ ’ਚ ਵੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਵੱਡੇ ਪੱਧਰ ’ਤੇ ਰਿਲੀਜ਼ ਹੋਣ ਵਾਲੀ ਫ਼ਿਲਮ ਹੈ। ਇਸ ਫ਼ਿਲਮ ’ਚ ਦੇਸੀ ਤੇ ਸ਼ਹਿਰੀ ਸਮੱਗਰੀ ਦੀ ਸਹੀ ਖੁਰਾਕ ਹੈ, ਜੋ ਹਰ ਜਗ੍ਹਾ ਵਸੇ ਹਰ ਤਰ੍ਹਾਂ ਦੇ ਪੰਜਾਬੀ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ‘ਪੁਆੜਾ’ ਕਾਮੇਡੀ, ਰੋਮਾਂਸ ਵਾਲੀ ਫੈਮਿਲੀ ਐਂਟਰਟੇਨਰ ਹੈ, ਜਿਥੇ ਸੋਨਮ ਬਾਜਵਾ ਦਾ ਕਿਰਦਾਰ ਹਰ ਕਦਮ ’ਤੇ ਐਮੀ ਦੇ ਕਿਰਦਾਰ ਨੂੰ ਚੁਣੌਤੀ ਦਿੰਦਾ ਹੈ। ਸੋਨਮ ਕਹਿੰਦੀ ਹੈ, ‘ਮੈਨੂੰ ਮਜ਼ਬੂਤ ਮਹਿਲਾ ਕਿਰਦਾਰ ਨਿਭਾਉਣ ’ਚ ਮਜ਼ਾ ਆਉਂਦਾ ਹੈ ਤੇ ਇਸ ਫ਼ਿਲਮ ’ਚ ਰੌਣਕ ਦਾ ਕਿਰਦਾਰ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਦੀਆਂ ਕੁੜੀਆਂ ਦੀ ਨੁਮਾਇੰਦਗੀ ਕਰਦਾ ਹੈ।

ਫ਼ਿਲਮ ਦੇ ਨਿਰਮਾਤਾ ਕਾਫੀ ਉਤਸ਼ਾਹਿਤ ਹਨ। ਨਿਰਮਾਤਾ ਅਤੁਲ ਭੱਲਾ ਕਹਿੰਦੇ ਹਨ ਕਿ ਲੋਕ ਲੰਬੇ ਸਮੇਂ ਤੋਂ ਘਰਾਂ ’ਚ ਬੈਠੇ ਹਨ ਤੇ ਹਰ ਕੋਈ ਚਿਹਰੇ ’ਤੇ ਰਾਹਤ, ਮੁਸਕਾਨ ਲਿਆਉਣ ਲਈ ਚੰਗੇ ਮਨੋਰੰਜਨ ਦੀ ਭਾਲ ’ਚ ਹਨ।‘ਪੁਆੜਾ’ ਅੱਜ ਪੂਰੀ ਦੁਨੀਆ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।

More from this section