ਪੰਜਾਬ ਯੂਨੀਵਰਸਿਟੀ ਵਲੋਂ ਅੰਡਰਗਰੈਜੂਏਟ ਦਾਖਲਾ ਪ੍ਰੀਖਿਆ ਦਾ ਸ਼ਿਡਿਊਲ ਜਾਰੀ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 21

ਪੰਜਾਬ ਯੂਨੀਵਰਸਿਟੀ ਅਥਾਰਿਟੀ ਵੱਲੋਂ ਪੀ.ਯੂ.-ਸੀ.ਈ.ਟੀ.-ਯੂ.ਜੀ. (ਅੰਡਰਗਰੈਜੂਏਟ) ਦਾਖਲਾ ਪ੍ਰੀਖਿਆ ਲਈ ਸ਼ਿਡਿਊਲ ਜਾਰੀ ਕਰ ਦਿੱਤਾ ਗਿਆ ਹੈ। ਕੰਟਰੋਲਰ ਪ੍ਰੀਖਿਆਵਾਂ ਡਾ. ਜਗਤ ਭੂਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਦੀ ਵੈੱਬਸਾਈਟ ਉੱਤੇ ਐਪਲੀਕੇਸ਼ਨ ਫਾਰਮ ਸਮੇਤ ਪ੍ਰਾਸਪੈਕਟਸ ਅਪਲੋਡ ਕਰ ਦਿੱਤੇ ਗਏ ਹਨ ਜਿਸ ਮੁਤਾਬਕ 19 ਜੁਲਾਈ ਤੋਂ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਦਾਖਲਾ ਪ੍ਰੀਖਿਆ ਲਈ ਤਾਰੀਕ 14 ਅਗਸਤ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਇਸ ਦਾਖਲਾ ਪ੍ਰੀਖਿਆ ਦੇ ਸ਼ਿਡਿਊਲ ਦਾ ਲਾਭ ਉਠਾਉਣ। ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਵਿੱਚ ਕਈ ਲਾਇਬ੍ਰੇਰੀਆਂ ਖੁੱਲ ਗਈਆਂ ਹਨ ਤੇਪਾੜ੍ਹਿਆਂ ਦੀਆਂ ਰੌਣਕਾਂ ਪਰਤ ਰਹੀਆਂ ਹਨ।

More from this section