ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਪ੍ਰੈਲ 20
ਪੰਜਾਬ ਪੁਲਿਸ ਅੱਜ ਸਵੇਰ ਤੋਂ ਹੀ ਐਕਸ਼ਨ ਮੋਡ ‘ਤੇ ਹੈ। ‘ਆਪ’ ਦੇ ਬਾਗੀ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਤੋਂ ਬਾਅਦ ਹੁਣ ਪੰਜਾਬ ਪੁਲਸ ‘ਆਪ’ ਦੀ ਸਾਬਕਾ ਵਿਧਾਇਕ ਅਤੇ ਕਾਂਗਰਸ ਨੇਤਾ ਅਲਕਾ ਲਾਂਬਾ ਦੇ ਘਰ ਪਹੁੰਚ ਗਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਲਕਾ ਲਾਂਬਾ ਨੇ ਆਪਣੇ ਟਵਿਟਰ ਰਾਹੀਂ ਦਿੱਤੀ ਹੈ। ਉਨ੍ਹਾਂ ਲਿਖਿਆ ਪੰਜਾਬ ਪੁਲਿਸ ਮੇਰੇ ਘਰ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਜਦੋਂ ਪੰਜਾਬ ਪੁਲਸ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ ਸੀ ਤਾਂ ਅਲਕਾ ਨੇ ਟਵੀਟ ‘ਚ ਲਿਖਿਆ, ਹੁਣ ਮੈਨੂੰ ਸਮਝ ਆਈ ਕਿ ਤੁਹਾਨੂੰ ਪੁਲਸ ਦੀ ਕੀ ਲੋੜ ਹੈ।
ਅੱਜ ਸਵੇਰੇ 7:00 ਵਜੇ, ਪੰਜਾਬ ਪੁਲਿਸ ਦੇ ਇੰਸਪੈਕਟਰ ਸਮੇਤ ਛੇ ਪੁਲਿਸ ਕਰਮਚਾਰੀ ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ-3 ਵਿੱਚ ਕਵੀ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੇ। ਥਾਣੇਦਾਰ ਨੇ ਉਸ ਨੂੰ ਇੱਕ ਕੇਸ ਵਿੱਚ ਨੋਟਿਸ ਦਿੱਤਾ।
पंजाब पुलिस मेरे घर पहुँच चुकी है…
— Alka Lamba (@LambaAlka) April 20, 2022
Facebook Page:https://www.facebook.com/factnewsnet
See videos:https://www.youtube.com/c/TheFACTNews/videos