ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਮਈ 6
ਪੰਜਾਬ ਪੁਲਿਸ ਨੇ ਦਿੱਲੀ ਦੇ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 50 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਅੱਜ ਸਵੇਰੇ ਬੱਗਾ ਨੂੰ ਉਸ ਦੇ ਦਿੱਲੀ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਟਿੱਪਣੀ ਕਰਨ ’ਤੇ ਮੁਹਾਲੀ ਵਿਚ ਧਾਰਾ 153 ਏ, 505 ਤੇ 506 ਤਹਿਤ ਕੇਸ 1 ਅਪ੍ਰੈਲ ਨੂੰ ਦਰਜ ਕੀਤਾ ਗਿਆ ਸੀ।
ਭਾਜਪਾ ਨੇਤਾ ਨਵੀਨ ਜਿੰਦਲ ਨੇ ਦੱਸਿਆ ਕਿ ਪਹਿਲਾਂ 2 ਪੁਲਿਸ ਵਾਲੇ ਨੋਟਿਸ ਦੇਣ ਲਈ ਬੱਗਾ ਦੇ ਘਰ ਆਏ ਅਤੇ ਜਦੋਂ ਨੋਟਿਸ ਲੈ ਰਹੇ ਸਨ ਤਾਂ 50 ਪੁਲਿਸ ਮੁਲਾਜ਼ਮ ਹੋਰ ਘਰ ਵੜ ਆਏ। ਉਹਨਾਂ ਦੱਸਿਆ ਕਿ ਪੁਲਿਸ ਵਾਲਿਆਂ ਨੇ ਤੇਜਿੰਦਰ ਬੱਗਾ ਨੂੰ ਪਗੜੀ ਨਹੀਂ ਬੰਨ੍ਹਣ ਦਿੱਤੀ ਅਤੇ ਜਦੋਂ ਉਹਨਾਂ ਦੇ ਪਿਤਾ ਨੇ ਵੀਡੀਓ ਬਣਾਈ ਤਾਂ ਉਹਨਾਂ ਦੇ ਮੂੰਹ ’ਤੇ ਮੁੱਕਾ ਮਾਰਿਆ ਗਿਆ। ਭਾਜਪਾ ਨੇਤਾ ਨਵੀਨ ਜਿੰਦਲ ਨੇ ਦੱਸਿਆ ਕਿ ਪਹਿਲਾਂ 2 ਪੁਲਿਸ ਵਾਲੇ ਨੋਟਿਸ ਦੇਣ ਲਈ ਬੱਗਾ ਦੇ ਘਰ ਆਏ ਤੇ ਜਦੋਂ ਨੋਟਿਸ ਲੈ ਰਹੇ ਸਨ ਤਾਂ 50 ਪੁਲਿਸ ਮੁਲਾਜ਼ਮ ਹੋਰ ਘਰ ਵੜ ਆਏ। ਉਹਨਾਂ ਦੱਸਿਆ ਕਿ ਪੁਲਿਸ ਵਾਲਿਆਂ ਨੇ ਤੇਜਿੰਦਰ ਬੱਗਾ ਨੂੰ ਪਗੜੀ ਨਹੀਂ ਬੰਨ੍ਹਣ ਦਿੱਤੀ ਤੇ ਜਦੋਂ ਉਹਨਾਂ ਦੇ ਪਿਤਾ ਨੇ ਵੀਡੀਓ ਬਣਾਈ ਤਾਂ ਉਹਨਾਂ ਦੇ ਮੂੰਹ ’ਤੇ ਮੁੱਕਾ ਮਾਰਿਆ ਗਿਆ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ ਤੇ ਲੋਕਾਂ ਦਾ ਮੂੰਹ ਬੰਦ ਕਰਨ ਦਾ ਯਤਨ ਕਰ ਰਹੇ ਹਨ।
Facebook Page:https://www.facebook.com/factnewsnet
See videos:https://www.youtube.com/c/TheFACTNews/videos