ਧਰਮ ਤੇ ਵਿਰਸਾ

ਅਫਗਾਨਿਸਤਾਨ ਦੇ ਗੁਰੂ ਘਰਾਂ ‘ਚ ਫਸੇ ਸਿੱਖਾਂ ਨੂੰ ਭਾਰਤੀਆਂ ਸਣੇ ਵਾਪਸ ਲਿਆਉਣ ਸਬੰਧੀ ਕੈਪਟਨ ਹੋਏ ਚਿੰਤਤ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 16

ਅਫਗਾਨਿਸਤਾਨ ‘ਚ ਤਾਲੀਬਾਨੀਆਂ ਕਰਕੇ ਤਣਾਅਪੂਰਨ ਹੋਏ ਮਾਹੌਲ ਬਾਰੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਅਫਗਾਨਿਸਤਾਨ ‘ਚੋਂ ਭਾਰਤੀਆਂ ਸਣੇ ਗੁਰਦੁਆਰਿਆਂ ‘ਚ ਫਸੇ ਕਰੀਬ 200 ਸਿੱਖਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਕੋਈ ਉਪਰਾਲਾ ਕੀਤਾ ਜਾਏ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅਫਗਾਨਿਸਤਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ‘ਚ ਹੋਣ ਵਾਲੀ ਕਿਸੇ ਵੀ ਮਦਦ ਲਈ ਤਿਆਰ ਹੈ।