ਭਗਵਾਨ ਪਰਸ਼ੂਰਾਮ ਮੰਦਰ ਤੋੜਨ ਕਰਕੇ ਬ੍ਰਾਹਮਣ ਸਮਾਜ ’ਚ ਰੋਸ

ਫ਼ੈਕ੍ਟ ਸਮਾਚਾਰ ਸੇਵਾ ਯਮੁਨਾਨਗਰ, ਜੁਲਾਈ 20

ਸ਼ਹਿਰ ਦੀ ਸਭ ਤੋਂ ਵੱਧ ਆਵਾਜਾਈ ਵਾਲੀ ਵਰਕਸ਼ਾਪ ਰੋਡ ’ਤੇ ਸਥਿਤ ਆਈਟੀਆਈ ਲਾਗੇ ਨਿਰਮਾਣ ਅਧੀਨ ਭਗਵਾਨ ਪਰਸ਼ੂਰਾਮ ਮੰਦਰ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਜੇਸੀਬੀ ਲਗਾ ਕੇ ਤੋੜ ਦਿੱਤਾ ਗਿਆ।

ਇਸ ਦੀ ਖਬਰ ਮਿਲਦਿਆਂ ਸਾਰ ਭਾਰੀ ਮੀਂਹ ਦੇ ਬਾਵਜੂਦ ਬ੍ਰਾਹਮਣ ਸਮਾਜ ਦੇ ਲੋਕ ਚੌਕ ਤੋੜਨ ਦਾ ਵਿਰੋਧ ਕਰਨ ਲਈ ਪਹੁੰਚ ਗਏ ਪਰ ਪੁਲੀਸ ਤਾਇਨਾਤ ਹੋਣ ਕਰਕੇਮਾਹੌਲ ਕਾਬੂ ਵਿੱਚ ਰਿਹਾ ਅਤੇ ਪੀਡਬਲਿਊਡੀ ਵਿਭਾਗ ਨੇ ਚੌਕ ਨੂੰ ਜੇਸੀਬੀ ਦੀ ਸਹਾਇਤਾ ਨਾਲ ਤੋੜ ਦਿੱਤਾ। ਵਿਭਾਗ ਮੁਤਾਬਕ ਇਸ ਚੌਕ ’ਤੇ ਭਾਰੀ ਆਵਾਜਾਈ ਕਰਕੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਅਤੇ ਵਿਭਾਗ ਵੱਲੋਂ ਸੰਬਧਤ ਲੋਕਾਂ ਨੂੰ ਅਤੇ ਨਗਰ ਨਿਗਮ ਨੂੰ ਵਾਰ ਵਾਰ ਨੋਟਿਸ ਦਿੱਤੇ ਜਾ ਚੁੱਕੇ ਸਨ। ਇਸ ਦੌਰਾਨ ਬ੍ਰਾਹਮਣ ਸਮਾਜ ਦੇ ਲੋਕਾਂ ਨੇ ਯਮੁਨਾਨਗਰ ਦੇ ਵਿਧਾਇਕ ਘਣਸ਼ਾਮ ਦਾਸ ਅਰੋੜਾ ਅਤੇ ਮੇਅਰ ਮਦਨ ਚੌਹਾਨ ਦੀ ਚੁੱਪ ’ਤੇ ਸਵਾਲ ਖੜ੍ਹੇ ਕੀਤੇ। ਕਾਂਗਰਸ ਦੇ ਯੁਵਾ ਨੇਤਾ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਭਾਵੇਂ ਜੋ ਮਰਜ਼ੀ ਕਰ ਲਵੇ ਇੱਥੇ ਚੌਕ ਬਣ ਕੇ ਰਹੇਗਾ। ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਨਿਗਮ ਦੇ ਮੇਅਰ ਨੇ ਇਸ ਚੌਕ ਦਾ ਨੀਂਹ ਪੱਥਰ ਰੱਖਿਆ ਸੀ ।

More from this section