ਹਰਿਆਣਾ

ਮੁਲਾਜ਼ਮਾਂ ਵੱਲੋਂ ਹਰਿਆਣਾ ਸਰਕਾਰ ਦੇ ਸਰਵਿਸ ਰੂਲ-2016 ਦਾ ਵਿਰੋਧ

ਫੈਕਟ ਸਮਾਚਾਰ ਸੇਵਾ ਸਿਰਸਾ, ਅਕਤੂਬਰ 14

ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤੇ ਸਰਵਿਸ ਰੂਲ 2016 ਦੇ ਵਿਰੋਧ ਵਿੱਚ ਸਰਵ ਕਰਮਚਾਰੀ ਸੰਘ ਦੇ ਬੈਨਰ ਹੇਠ ਕਰਮਚਾਰੀਆਂ ਨੇ ਪ੍ਰਦਰਸ਼ਨ ਕਰਕੇ ਬੱਸ ਅੱਡੇ ਦੇ ਅੰਦਰ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦੇ ਅਗਵਾਈ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਪ੍ਰਧਾਨ ਮਦਨ ਲਾਲ ਖੋਥ, ਡੱਬਵਾਲੀ ਦੇ ਡਿਪੂ ਪ੍ਰਧਾਨ ਪ੍ਰਿਥਵੀ ਚਾਹਰ ਨੇ ਸਾਂਝੇ ਤੌਰ ’ਤੇ ਕੀਤੀ।

ਨੇਤਾਵਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸਰਵਿਸ ਰੂਲ 2016 ਦਾ ਹਵਾਲਾ ਦੇ ਕੇ ਫੁ਼ਰਮਾਨ ਜਾਰੀ ਕੀਤਾ ਗਿਆ ਹੈ ਕਿ ਕਰਮਚਾਰੀ ਆਪਣੇ ਪਰਿਵਾਰ ’ਤੇ ਵਿਸ਼ੇਸ਼ ਨਜ਼ਰ ਰੱਖਣ ਕਿ ਉਹ ਕਿਸੇ ਰਾਜਨੀਤਕ ਗਤੀਵਿਧੀਆਂ ਵਿੱਚ ਸ਼ਾਮਲ ਤਾਂ ਨਹੀਂ ਹੋ ਰਹੇ। ਕਰਮਚਾਰੀ ਨੇਤਾਵਾਂ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ’ਤੇ ਤਾਂ ਰੋਕ ਲਾ ਸਕਦੀ ਹੈ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੋਂ ਕਿਵੇਂ ਰੋਕ ਸਕਦੀ ਹੈ? ਉਨ੍ਹਾਂ ਨੇ ਕਿਹਾ ਕਿ ਸਰਵਿਸ ਰੂਲ 2016 ਦਾ ਹੈ ਤੇ ਇਸ ਦਾ ਉਸ ਸਮੇਂ ਵੀ ਕਰਮਚਾਰੀਆਂ ਵੱਲੋਂ ਡੱਟ ਕੇ ਵਿਰੋਧ ਕੀਤਾ ਗਿਆ ਸੀ।

ਇਸ ਮੌਕੇ ’ਤੇ ਕਰਮਚਾਰੀ ਆਗੂ ਜੋਗਿੰਦਰ ਸਿੰਘ, ਚਿਮਨ ਲਾਲ, ਰਿਛਪਾਲ, ਆਤਮਾ ਰਾਮ, ਰਾਮ ਕੁਮਾਰ ਚੁਰਨੀਆ, ਸੁਰੇਸ਼ ਬਾਜੇਕਾਂ, ਕਿ੍ਰਸ਼ਨ ਸੈਣ, ਭੀਮ ਚੱਕਾਂ, ਬਨਾਰਸੀ ਦਾਸ, ਰਾਜੇਸ਼ ਝਾਝੜਾ, ਰਾਜਿੰਦਰ, ਅਜੈ ਪਾਸੀ, ਰੋਹਤਾਸ਼ ਮਰਮਾਠ ਰਾਜਿੰਦਰ ਅਹਲਾਵਤ, ਰਾਜਿੰਦਰ ਚਾਮਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ।