ਦੇਸ਼-ਦੁਨੀਆ

ਦਿੱਲੀ ਦੀ ਜਾਮਾ ਮਸਜਿਦ ’ਚ ਵੱਡੀ ਗਿਣਤੀ ਲੋਕਾਂ ਨੇ ਅਦਾ ਕੀਤੀ ਨਮਾਜ਼

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਈ 3

ਕੋਵਿਡ-19 ਗਲੋਬਲ ਮਹਾਮਾਰੀ ਸਬੰਧੀ ਪਾਬੰਦੀਆਂ ’ਚ ਛੋਟ ਨਾਲ ਹੀ ਦੋ ਸਾਲ ਬਾਅਦ ਜਾਮਾ ਮਸਜਿਦ ਅਤੇ ਫਤਿਹਪੁਰੀ ਮਸਜਿਦ ਸਮੇਤ ਦਿੱਲੀ ਦੀਆਂ ਕਈਆਂ ਮਸਜਿਦਾਂ ’ਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਕੋਵਿਡ-19 ਦੇ ਮਾਮਲੇ ਘੱਟ ਹੋਣ ਮਗਰੋਂ ਸਰਕਾਰ ਨੇ ਪਾਬੰਦੀਆਂ ’ਚ ਛੋਟ ਦਿੱਤੀ ਹੈ। ਭਿਆਨਕ ਗਰਮੀ ਨੂੰ ਦੇਖਦਿਆਂ ਮਸਜਿਦਾਂ ’ਚ ਸਵੇਰੇ ਈਦ ਦੀ ਨਮਾਜ਼ ਦੇ ਸਮੇਂ ’ਚ ਬਦਲਾਅ ਕੀਤਾ ਗਿਆ। ਇਸ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ। ਦਿੱਲੀ ਪੁਲਸ ਨੇ ਕਿਹਾ ਕਿ ਉਸ ਨੇ ਅਫ਼ਵਾਹ ਫੈਲਾਉਣ ਵਾਲਿਆਂ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

ਨਮਾਜ਼ ਅਦਾ ਕਰਨ ਤੋਂ ਬਾਅਦ ਲੋਕਾਂ ਨੇ ਇਕ-ਦੂਜੇ ਦੇ ਗਲ ਲੱਗ ਕੇ ਈਦ ਦੀ ਮੁਬਾਰਕਬਾਦ ਦਿੱਤੀ। ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਕਿਹਾ ਕਿ ਈਦ ਦੀ ਨਮਾਜ਼ ਸੂਰਜ ਚੜ੍ਹਨ ਤੋਂ ਬਾਅਦ ਸਵੇਰੇ 8 ਤੋਂ 9 ਵਜੇ ਦਰਮਿਆਨ ਅਦਾ ਕੀਤੀ ਜਾਂਦੀ ਹੈ। ਇਸ ਵਾਰ ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਨਮਾਜ਼ ਥੋੜ੍ਹੀ ਪਹਿਲਾਂ ਅਦਾ ਕੀਤੀ।

Facebook Page:https://www.facebook.com/factnewsnet

See videos:https://www.youtube.com/c/TheFACTNews/videos