ਚੰਡੀਗੜ੍ਹ

ਪੀ ਜੀ ਆਈ ਵਿਚ ਸ਼ੁਰੂ ਹੋਈ ਫਿਜ਼ੀਕਲ ਓ ਪੀ ਡੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਸਤੰਬਰ 29

ਪੀ ਜੀ ਆਈ ਚੰਡੀਗੜ੍ਹ ਵਿਚ ਫਿਜ਼ੀਕਲ ਓ ਪੀ ਡੀ ਸੱਤ ਮਹੀਨਿਆਂ ਮਗਰੋਂ ਮੁੜ ਸ਼ੁਰੂ ਹੋ ਗਈ ਹੈ। ਮਰੀਜ਼ ਡਾਕਟਰ ਕੋਲ ਆਪਣੀ ਮੁਸ਼ਕਿਲ ਦੱਸਣ ਵਾਸਤੇ ਸਵੇਰੇ 9.15 ਵਜੇ ਤੋਂ 11 ਵਜੇ ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਹ ਰਜਿਸਟਰੇਸ਼ਨ ਨਵੇਂ ਓ ਪੀ ਡੀ ਬਲਾਕ ਵਿਚ ਕਰਵਾਈ ਜਾ ਸਕਦੀ ਹੈ। ਲੋਕ ਆਨਲਾਈਨ ਰਜਿਸਟਰੇ਼ਸਨ ਵੀ ਕਰਵਾ ਸਕਦੇ ਹਨ। ਪਹਿਲਾਂ ਆਨਲਾਈਨ ਰਜਿਸਟਰੇਸ਼ਨ ਰਾਹੀਂ 30 ਮਰੀਜ਼ ਰੋਜ਼ਾਨਾ ਵੇਖੇ ਜਾ ਰਹੇ ਸਨ ਅਤੇ ਹੁਣ 50 ਮਰੀਜ਼ ਰੋਜ਼ਾਨਾ ਹਰ ਓ ਪੀ ਡੀ ਵਿਚ ਵੇਖੇ ਜਾਣਗੇ। ਟੈਲੀਕੰਸਲਟੇਸ਼ਨ ਦੀ ਸੇਵਾ ਜਾਰੀ ਰਹੇਗੀ।