ਪੰਜਾਬ

ਮੋਗਾ ਪੁਲਿਸ ਦੇ ਕਰਮਚਾਰੀਆਂ ਲਈ ਸ਼ੁਰੂ ਹੋਈ Physical Fitness Campaign

ਵਿਪਿਨ ਓਂਕਾਰਾ
ਮੋਗਾ ਸਤੰਬਰ 11
ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ, ਨਸ਼ਾ ਤਸਕਰਾਂ ਖਿਲਾਫ ਕਾਰਵਾਈ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ 24 ਘੰਟੇ ਦਿਨ ਅਤੇ ਰਾਤ ਡਿਊਟੀ ਨਿਭਾਈ ਜਾਦੀਂ ਹੈ ਜਿਸ ਲਈ ਉਹਨਾ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਸਮਾ ਨਹੀਂ ਮਿਲਦਾ ਹੈ। ਧਰੂਮਨ ਐਚ ਨਿੰਬਾਲੇ ਫਿਸ਼ /ਐਸ.ਐਸ.ਪੀ ਮੋਗਾ ਜੀ ਦੁਆਰਾ Physical Fitness Campaign ਚਲਾਕੇ ਮੋਗਾ ਪੁਲਿਸ ਦੇ ਓਵਰਵੇਟ ਅਤੇ ਅਣਫਿੱਟ ਕਰਮਚਾਰੀਆਂ ਦਾ 03 ਮਹੀਨੇ ਦਾ ਰਿਫਰੈਸ਼ਰ ਕੋਰਸ ਮਹੀਨਾਵਾਰ ਕਾਰਜਕ੍ਰਮ ਮੁਤਾਬਿਕ ਮਿਤੀ 13-09-2021 ਦਿਨ ਸੋਮਵਾਰ ਤੋ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੀ ਨਿਗਰਾਨੀ ਗੁਰਦੀਪ ਸਿੰਘ, ਐਸ.ਪੀ (ਹੈਡਕੁਆਰਟਰ) ਜੀ ਦੁਆਰਾ ਕੀਤੀ ਜਾਵੇਗੀ। ਇਹ ਫਿਟਨੈਸ ਕੋਰਸ ਸਮੂਹ ਗਜਟਿਡ ਅਫਸਰ, ਥਾਣਿਆ ਦੇ ਮੁੱਖ ਅਫਸਰ ਅਤੇ ਯੂਨਿਟ/ਵਿੰਗ ਇੰਚਾਰਜ ਆਪਣੇ ਅਧੀਨ ਤਾਇਨਾਤ ਕਰਮਚਾਰੀਆਂ ਲਈ ਆਪਣੇ ਥਾਣਾ/ਵਿੰਗ/ਯਨਿਟ ਵਿੱਚ ਰੋਜਾਨਾ ਸਵੇਰ 06:00 ਵਜੇ ਤੋਂ ਸਵੇਰ 08:00 ਵਜੇ ਤੱਕ ਆਪਣੀ ਦੇਖ ਰੇਖ ਹੇਠ ਤਹਿ ਕੀਤੇ ਕਾਰਜਕ੍ਰਮ ਮੁਤਾਬਿਕ ਚਲਾਉਣਗੇ ਅਤੇ ਇਸਦੀ ਰੋਜਾਨਾ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਜਿਹੜੇ ਕਰਮਚਾਰੀ ਆਪਣੇ ਕੱਦ ਮੁਤਾਬਕ 20% ਜਾਂ ਉਸ ਤੋ ਵੱਧ ਵਜਨ ਦੇ ਹਨ ਉਹਨਾਂ ਦਾ ਮੈਡੀਕਲ ਚੈੱਕਅੱਪ ਪੁਲਿਸ ਲਾਈਨ ਮੋਗਾ ਵਿਖੇ ਰਵਿੰਦਰ ਸਿੰਘ, ਡੀ.ਐਸ.ਪੀ (ਹੈਡਕੁਆਰਟਰ) ਜੀ ਦੀ ਦੇਖ-ਰੇਖ ਵਿਚ ਵਿਸ਼ੇਸ਼ ਮੈਡੀਕਲ ਟੀਮ ਦੁਆਰਾ ਹਰੇਕ 15 ਅਤੇ 7 ਦਿਨ ਬਾਅਦ ਕਰਵਾਇਆ ਜਾਵੇਗਾ। ਇਸ ਫਿਟਨੈਸ ਕੋਰਸ ਵਿਚ ਕਰਮਚਾਰੀਆਂ ਦੀ ਦੌੜ, ਜੋਗਿੰਗ, ਡੰਡ ਬੈਠਕਾਂ, ਯੋਗ ਆਸਨ ਕਰਵਾਏ ਜਾਣਗੇ ਅਤੇ ਉਹਨਾਂ ਨੂੰ ਵਧੀਆ ਅਤੇ ਪੌਸ਼ਟਿਕ ਖੁਰਾਕ ਸਬੰਧੀ ਸੁਚੇਤ ਵੀ ਕੀਤਾ ਜਾਵੇਗਾ। ਇਸ ਫਿਟਨੈਸ ਕੋਰਸ ਦਾ ਮੁੱਖ ਮਕਸਦ ਪੁਲਿਸ ਕਰਮਚਾਰੀਆਂ ਦੀ ਤੰਦਰੁਸਤੀ ਅਤੇ ਉਹਨਾਂ ਨੂੰ ਬਿਮਾਰੀਆ ਤੋ ਬਚਾਉਣਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਇਸ ਫਹੇਸਚਿੳਲ ਢਟਿਨੲਸਸ ਛੳਮਪੳਗਿਨ ਨੂੰ ਡਿਜੀਟਲ ਰੂਪ ਨਾਲ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਕੇ ਸਾਂਭ ਕੇ ਰੱਖਿਆ ਜਾਵੇਗਾ।

More from this section