ਦੇਸ਼-ਦੁਨੀਆ

ਰਸੋਈ ਗੈਸ ਦੀਆਂ ਕੀਮਤਾਂ ’ਚ 25 ਰੁਪਏ ਦਾ ਵਾਧਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਸਤੰਬਰ 1

ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਰਸੋਈ ਗੈਸ (ਐੱਲਪੀਜੀ) ਸਿਲੰਡਰਾਂ ਦੀ ਕੀਮਤ ’ਚ 25 ਰੁਪਏ ਦਾ ਵਾਧਾ ਕੀਤਾ। ਇਸ ਕਾਰਨ ਹੁਣ ਦਿੱਲੀ ’ਚ ਬਗ਼ੈਰ ਸਬਸਿਡੀ ਵਾਲੇ 14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ 884.50 ਰੁਪਏ ਹੋ ਗਈ ਹੈ। 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿਚ ਵੀ 75 ਰੁਪਏ ਦਾ ਵਾਧਾ ਹੋਇਆ ਹੈ, ਜਿਸ ਦੀ ਕੀਮਤ ਦਿੱਲੀ ਵਿਚ 1693 ਰੁਪਏ ਹੋਵੇਗੀ| ਨਵੀਆਂ ਦਰਾਂ ਅੱਜ ਤੋਂ ਲਾਗੂ ਹਨ।