ਫ਼ਿਲਮੀ ਗੱਲਬਾਤ

ਪਵਨਦੀਪ ਰਾਜਨ ਬਣੇ ‘ਇੰਡੀਅਨ ਆਈਡਲ’ ਦੇ ਜੇਤੂ, ਟਰਾਫ਼ੀ ਨਾਲ ਜਿੱਤੇ 25 ਲੱਖ ਰੁਪਏ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਅਗਸਤ 16

‘ਇੰਡੀਅਨ ਆਈਡਲ’ ਦਾ ਗ੍ਰੈਂਡ ਫਿਨਾਲੇ ਪਵਨਦੀਪ ਰਾਜਨ ਨੇ ਜਿੱਤ ਲਿਆ ਹੈ। ਉਨ੍ਹਾਂ ਨੇ ਇਸ ਸ਼ੋਅ ਲਈ ਸਖ਼ਤ ਮਿਹਨਤ ਕੀਤੀ ਸੀ। ਇਸ ਸ਼ੋਅ ਦੇ ਫਿਨਾਲੇ ‘ਚ ਉਨ੍ਹਾਂ ਤੋਂ ਇਲਾਵਾ 5 ਹੋਰ ਮੁਕਾਬਲੇਬਾਜ਼ ਸਨ। ਹਾਲਾਂਕਿ ਉਨ੍ਹਾਂ ਨੇ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਇਹ ਸ਼ੋਅ ਜਿੱਤ ਲਿਆ ਹੈ। ਸ਼ੋਅ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।

ਦਰਅਸਲ ਉਹ ਇਸ ਸ਼ੋਅ ਨੂੰ ਜਿੱਤਣ ਲਈ ਕਈ ਦਿਨਾਂ ਤੋਂ ਸਖ਼ਤ ਮਿਹਨਤ ਕਰ ਰਹੇ ਸੀ। ‘ਇੰਡੀਅਨ ਆਈਡਲ’ ਦਾ ਗ੍ਰੈਂਡ ਫਿਨਾਲੇ ਸੁਤੰਤਰ ਦਿਵਸ ਮੌਕੇ ‘ਤੇ 12 ਘੰਟਿਆਂ ਤੋਂ ਚਲ ਰਿਹਾ ਸੀ। ਇਹ ਪਹਿਲੀ ਹੈ ਜਦੋਂ ਕਿਸੇ ਰਿਐਲਿਟੀ ਸ਼ੋਅ ਦਾ ਫਿਨਾਲੇ 12 ਘੰਟੇ ਚਲਿਆ ਹੋਵੇ। 12 ਘੰਟਿਆਂ ਦੇ ਇਸ ਰਿਐਲਿਟੀ ਸ਼ੋਅ ਦੇ ਫਿਨਾਲੇ ‘ਚ ਕਈ ਮੁਕਾਬਲੇ, ਜੱਜ ਤੇ ਹੋਸਟ ਨੇ ਪਰਫਾਰਮ ਕੀਤਾ ਹੈ। ਇਸ ਤੋਂ ਇਲਾਵਾ ਮਨੋਰੰਜਨ ਜਗਤ ਨਾਲ ਜੁੜੇ ਕਈ ਲੋਕ ਆ ਕੇ ਸ਼ੋਅ ਦਾ ਪ੍ਰਚਾਰ ਕਰ ਕੇ ਚਲੇ ਗਏ। ਸ਼ੋਅ ਦੇ ਅੰਤ ‘ਚ ਰਿਜਲਟ ਦਾ ਐਲਾਨ ਕੀਤਾ ਗਿਆ।

ਹਾਲਾਂਕਿ ਅਰੁਣਿਤਾ ਕਾਂਜੀਲਾਲ ਤੇ ਪਵਨਦੀਪ ਰਾਜਨ ‘ਚ ਸਖ਼ਤ ਮੁਕਾਬਲਾ ਰਿਹਾ। ਸੋਸ਼ਲ ਮੀਡੀਆ ‘ਤੇ ਕੀਤੇ ਗਏ ਆਨਲਾਈਨ ਸਰਵੇ ‘ਚ ਕਦੀ ਅਰੁਣਿਤਾ ਕਾਂਜੀਲਾਲ ਜਿੱਤਦੀ ਨਜ਼ਰ ਆਈ ਤਾਂ ਕਦੀ ਪਵਨਦੀਪ ਰਾਜਨ ਨੇ ਬਾਜ਼ੀ ਮਾਰੀ। ਇਨੀਂ ਦੋਵਾਂ ਤੋਂ ਇਲਾਵਾ ਸਨਮੁਖ ਪ੍ਰਿਆ, ਮੁਹੰਮਦ ਦਾਨਿਸ਼, ਨਿਹਾਲ ਤੌਰੇ ਤੇ ਸਾਈਲੀ ਕਾਂਬਲੇ ਫਾਈਨਲਿਸਟ ਦੇ ਤੌਰ ‘ਤੇ ਚੁਣੇ ਗਏ ਸਨ।

ਇਸ ਤੋਂ ਪਹਿਲਾਂ ਅਰੁਣਿਤਾ ਕਾਂਜੀਲਾਲ ਨੇ ਕਈ ਕਲਾਕਾਰਾਂ ਨੇ ਸ਼ਲਾਘਾ ਕੀਤੀ ਹੈ। ਇਸ ‘ਚ ਅਲਕਾ ਯਾਗਨਿਕ ਵੀ ਸ਼ਾਮਲ ਹੈ। ਉਨ੍ਹਾਂ ਨੇ ਇਕ ਇੰਟਰਵਿਊ ‘ਚ ਕਿਹਾ ਸੀ ਮੈਨੂੰ ਪਤਾ ਨਹੀਂ ਕੌਣ ਜਿੱਤੇਗਾ ਪਰ ਕਿਉਂਕਿ ਹੁਣ ਸਾਰਾ ਵੋਟਾਂ ਦੇ ਆਧਾਰ ‘ਤੇ ਹੈ। ਸਾਰੇ ਬਹੁਤ ਚੰਗੇ ਹਨ ਪਰ ਮੇਰੀ ਪਸੰਦੀਦਾ ਅਰੁਣਿਤਾ ਕਾਂਜੀਲਾਲ ਹੈ।

ਦੂਜੇ ਪਾਸੇ ‘ਇੰਡੀਅਨ ਆਈਡਲ’ ਦੇ ਜੇਤੂ ਰਹਿ ਚੁੱਕੇ ਅਭਿਜੀਤ ਸਾਵੰਤ ਨੇ ਕਿਹਾ ਕਿ ਉਨ੍ਹਾਂ ਨੂੰ ਪਵਨਦੀਪ ਰਾਜਨ ਬਹੁਤ ਚੰਗੇ ਲੱਗਦੇ ਹਨ ਤੇ ਉਹ ਕੰਪਲੀਟ ਸਿੰਗਰ ਹਨ।