ਪਰਵੀਰ ਰੰਜਨ ਹੋਣਗੇ ਚੰਡੀਗੜ੍ਹ ਦੇ ਨਵੇਂ ਡੀਜੀਪੀ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 29

ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਦਾ ਕਾਰਜਕਾਲ ਖਤਮ ਹੋਣ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਦਾ ਨਵਾਂ ਡੀਜੀਪੀ ਵਜੋਂ ਪਰਵੀਰ ਰੰਜਨ ਨੂੰ ਨਿਯੁਕਤ ਕੀਤਾ ਹੈ। ਜੋ ਜਲਦੀ ਹੀ ਆਪਣਾ ਅਹੁਦਾ ਸਾਂਭਣਗੇ। ਕੇਂਦਰ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ। ਜਿਸ ਵਿੱਚ ਏਜੀਐੱਮਯੂਟੀ ਕਾਡਰ ਦੇ 1993 ਬੈੱਚ ਦੇ ਆਈਪੀਸਐੱਸ ਅਧਿਕਾਰੀ ਹਨ।

ਇਸ ਤੋਂ ਪਹਿਲਾਂ ਪਰਵੀਰ ਰੰਜਨ ਦਿੱਲੀ ਵਿੱਚ ਸਪੈਸ਼ਲ ਪੁਲੀਸ ਕਮਿਸ਼ਨਰ ਵਜੋਂ ਤਾਇਨਾਤ ਸੀ। ਜਦੋਂਕਿ ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਦੀ ਪੋਸਟਿੰਗ ਦੇ ਆਦੇਸ਼ ਜਾਰੀ ਨਹੀਂ ਕੀਤੇ ਹਨ। ਜਿਕਰਯੋਗ ਹੈ ਕਿ ਸਾਲ 1989 ਬੈੱਚ ਦੇ ਆਈਪੀਐੱਸ ਅਧਿਕਾਰੀ ਸੰਜੈ ਬੈਨੀਵਾਲ ਨੇ ਜੂਨ 2018 ਵਿੱਚ ਚੰਡੀਗੜ੍ਹ ਦੇ ਡੀਜੀਪੀ ਵਜੋਂ ਅਹੁਦਾ ਸਾਂਭਿਆ ਸੀ। ਜਿਨ੍ਹਾਂ ਦਾ ਕਾਰਜਕਾਲ ਜੂਨ 2021 ਵਿੱਚ ਖਤਮ ਹੋ ਚੁੱਕਿਆ ਸੀ। ਪਰ ਨਵੇਂ ਡੀਜੀਪੀ ਦੀ ਪੋਸਟਿੰਗ ਨਾ ਹੋਣ ਕਾਰਨ ਸੇਵਾਵਾਂ ਨਿਭਾ ਰਹੇ ਸਨ।

More from this section