ਨਜ਼ਰੀਆ

ਉੱਤਰ ਪ੍ਰਦੇਸ਼ ‘ਚ ਪੇਪਰ ਲੀਕ ਦਾ ਮਾਮਲਾ ਨਿਖੇਧੀਯੋਗ

ਜਸਵਿੰਦਰ ਕੌਰ ਨਵੰਬਰ 30

ਉੱਤਰ ਪ੍ਰਦੇਸ਼ ਵਿੱਚ ਅਧਿਆਪਕਾਂ ਨਾਲ ਜੁੜੀ ਪਰੀਖਿਆ ਦੇ ਪੇਪਰ ਲੀਕ ਹੋਏ‚ ਕਾਨੂੰਨੀ ਕਦਮ ਜੋ ਉੱਠਣਗੇ‚ ਉਹ ਆਪਣੀ ਥਾਂ ‘ਤੇ ਹਨ ਪਰ ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਦੀਆਂ ਵਿਵਸਥਾਵਾਂ ਤੇ ਪ੍ਰਸ਼ਨਚਿੰਨ ਲੱਗੇ ਹਨ। ਪਰੀਖਿਆਵਾਂ ਦੇ ਸੁਚਾਰੂ ਪ੍ਰਬੰਧ ਨਾਲ ਸਾਫ਼ ਹੁੰਦਾ ਹੈ ਕਿ ਸਬੰਧਤ ਸਰਕਾਰ ਦੇ ਕੋਲ ਇੱਛਾਸ਼ਕਤੀ ਅਤੇ ਸ਼ਕਤੀ ਦੋਵੇਂ ਹਨ। ਦਮਦਾਰ ਸਰਕਾਰ ਦਾ ਦਾਅਵਾ ਕਰਣ ਵਾਲੀ ਸਰਕਾਰ ਦਾ ਦਮ ਇਸ ਤਰ੍ਹਾਂ ਦੇ ਹਾਦਸਿਆਂ ਨਾਲ ਕਮਜੋਰ ਹੀ ਪੈਂਦਾ ਹੈ। ਇਸ ਤਰ੍ਹਾਂ ਦੇ ਹਾਦਸੇ ਤਾਂ ਇਹ ਦੱਸਦੇ ਹਨ ਕਿ ਵਿਵਸਥਾ ਵਿੱਚ ਸ਼ਰਾਰਤੀ ਤੱਤ ਹਾਵੀ ਹਨ। ਵਿਵਸਥਾਵਾਂ ਵਿੱਚ ਠੱਗਾਂ ਦਾ ਘੇਰਾ ਡੂੰਘਾ ਹੈ। ਇਸ ਤਰ੍ਹਾਂ ਦੀਆਂ ਸਥਿਤੀਆਂ ਨਾਲ ਕਈ ਨੌਜਵਾਨਾਂ ਦਾ ਹੌਸਲਾ ਟੁੱਟਦਾ ਹੈ। ਭਵਿੱਖ ਤੇ ਭਰੋਸਾ ਖਤਮ ਹੁੰਦਾ ਹੈ। ਆਖੀਰ ਪੇਪਰ ਲੀਕ ਹੁੰਦੇ ਕਿਉਂ ਹਨ ॽ ਆਸਾਨ ਜਵਾਬ ਹੈ : ਭ੍ਰਿਸ਼ਟ ਤੱਤ ਬਹੁਤ ਅੰਦਰ ਤੱਕ ਪਹੁੰਚ ਦਖ਼ਲ ਬਣਾ ਚੁੱਕੇ ਹਨ। ਜਵਾਬ ਆਸਾਨ ਹੈ‚ ਪਰ ਸਥਿਤੀ ਨੂੰ ਬਦਲਣਾ ਆਸਾਨ ਨਹੀਂ ਹੈ। ਪੇਪਰ ਲੀਕ ਹੋਣ ਦਾ ਹਾਦਸਾ ਕਿਸੇ ਇੱਕ ਘਟਨਾ ਦਾ ਨਹੀਂ ਪਰਿਕ੍ਰੀਆ ਦਾ ਮਾਮਲਾ ਹੈ। ਸਮੁੱਚੀ ਪਰਿਕ੍ਰੀਆ ਨਾਲ ਜੁੜੇ ਸਵਾਲ ਉਠ ਖੜੇ ਹੁੰਦੇ ਹਨ। ਪਰਿਕ੍ਰੀਆ ਪਾਰਦਰਸ਼ੀ ਹੋਵੇ। ਕਈ ਪੱਧਰਾਂ ‘ਤੇ ਕੰਟਰੋਲ ਹੋਵੇ , ਇਹ ਜਿਨ੍ਹਾਂ ਜਰੂਰੀ ਹੈ ਓਨਾ ਮੁਸ਼ਕਲ ਵੀ ਹੈ। ਪਰ ਇਹ ਅਸੰਭਵ ਨਹੀਂ ਹੈ।

ਇਸ ਦੇਸ਼ ਵਿੱਚ ਕੇਂਦਰੀ ਲੋਕ ਸੇਵਾ ਕਮਿਸ਼ਨ ਕਈ ਪਰੀਖਿਆਵਾਂ ਦਾ ਪ੍ਰਬੰਧ ਕਰਵਾਉਂਦਾ ਹੈ। ਇਸ ਕਮਿਸ਼ਨ ਤੇ ਸਵਾਲ ਨਹੀਂ ਉਠਦੇ। ਕੇਂਦਰੀ ਲੋਕ ਸੇਵਾ ਕਮਿਸ਼ਨ ਦੇ ਪ੍ਰਬੰਧ ਉੱਤਰ ਪ੍ਰਦੇਸ਼ ਵਿੱਚ ਕਿਉਂ ਲਾਗੂ ਨਹੀਂ ਕੀਤੇ ਜਾ ਸਕਦੇ। ਪਰ ਅਜਿਹਾ ਆਸਾਨ ਨਹੀਂ ਹੋਵੇਗਾ। ਹਰ ਵਿਵਸਥਾ ਵਿੱਚ ਮੌਜੂਦ ਸਵਾਰਥੀ ਤੱਤ ਆਪਣੇ ਲਈ ਕੁੱਝ ਨਾ ਕੁੱਝ ਰਸਤਾ ਕੱਢ ਹੀ ਲੈਂਦੇ ਹਨ। ਇਨਾਂ ਤੱਤਾਂ ‘ਤੇ ਸੱਟ ਮਾਰਨ ਲਈ ਠੋਸ ਰਾਜਨੀਤੀ ਇੱਛਾਸ਼ਕਤੀ ਦੀ ਜ਼ਰੂਰਤ ਹੈ। ਪਰ ਉੱਤਰ ਪ੍ਰਦੇਸ਼ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਪਰੀਖਿਆਵਾਂ ਦਾ ਸੁਚਾਰੂ ਅਤੇ ਪਾਰਦਰਸ਼ੀ ਪ੍ਰਬੰਧ ਇੱਕ ਰਾਜਨੀਤਕ ਸਵਾਲ ਵੀ ਹੈ। ਲੱਖਾਂ ਨੌਜਵਾਨ ਪਰੀਖਿਆਰਥੀ ਪੇਪਰ ਲੀਕ ਕਾਰਨ ਪ੍ਰੇਸ਼ਾਨ ਹੋਏ ‚ ਉਨ੍ਹਾਂ ਦੇ ਘਰ ਵਾਲੇ ਵੀ ਪ੍ਰੇਸ਼ਾਨ ਹੋਏ। ਉਨ੍ਹਾਂ ਨੂੰ ਰਾਜਨੀਤਕ ਤੌਰ ਤੇ ਨਰਾਜ ਰੱਖਣਾ ਕਿਸੇ ਵੀ ਰਾਜਨੀਤਕ ਦਲ ਲਈ ਸਹੀ ਨਹੀਂ ਹੈ। ਸੱਤਾਧਾਰੀ ਦਲ ਨੂੰ ਇਸ ਸੰਬੰਧ ਵਿੱਚ ਸਖਤ ਕਦਮ ਚੁੱਕਣੇ ਚਾਹੀਦੇ ਹਨ। ਕਦਮ ਅਜਿਹੇ ਹੋਣ ਕਿ ਲੱਗੇ ਕਿ ਇਹ ਠੋਸ ਹਨ ਅਤੇ ਅਸਲੀ ਹਨ। ਪੇਪਰ ਲੀਕ ਕਰਣ ਵਾਲਿਆਂ ਨੂੰ ਇਸ ਤਰ੍ਹਾਂ ਦੀ ਸਜਾ ਮਿਲਣੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਹਿੰਮਤ ਨਾ ਕਰ ਸਕੇ। ਅਪਰਾਧ ਕਰਣ ਦੇ ਨਤੀਜੇ ਜੇਕਰ ਮੁਲਜਮਾਂ ਨੂੰ ਡਰਾਉਂਦੇ ਤਾਂ ਇਸ ਨਾਲ ਭਵਿੱਖ ਦੇ ਅਪਰਾਧਾਂ ਤੇ ਲੱਗ ਜਾਂਦੀ। ਕੇਂਦਰ ਸਰਕਾਰ ਤੋਂ ਲੈ ਕੇ ਰਾਜ ਸਰਕਾਰ ਤੱਕ ਸੱਤਾਧਾਰੀ ਦਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਯਕੀਨੀ ਕੀਤਾ ਜਾਵੇ ਕਿ ਲੱਖਾਂ ਨੌਜਵਾਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਨਾ ਹੋਵੇ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉੱਤਰ ਪ੍ਰਦੇਸ਼ ਨਾਲ ਜੁੜੀਆਂ ਪਰੀਖਿਆਵਾਂ ਵਿੱਚ ਇਹ ਆਖਰੀ ਲੀਕ ਹੋਵੇਗੀ।