ਵਿਦੇਸ਼

ਪਾਕਿ ਸੁਪਰੀਮ ਕੋਰਟ ਨੂੰ ਮਿਲੀ ਪਹਿਲੀ ਮਹਿਲਾ ਜੱਜ

ਫੈਕਟ ਸਮਾਚਾਰ ਸੇਵਾ
ਇਸਲਾਮਾਬਾਦ , ਜਨਵਰੀ 24

ਪਾਕਿਸਤਾਨ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸੇ ਮਹਿਲਾ ਜੱਜ ਨੂੰ ਸੁਪਰੀਮ ਕੋਰਟ ‘ਚ ਜੱਜ ਨਿਯੁਕਤ ਕੀਤਾ ਗਿਆ ਹੈ। ਜਸਟਿਸ ਆਇਸ਼ਾ ਮਲਿਕ ਨੂੰ ਇਹ ਅਹੁਦਾ ਮਿਲਿਆ ਹੈ।

ਇਸ ਤੋਂ ਪਹਿਲਾਂ ਜਸਟਿਸ ਆਇਸ਼ਾ ਲਾਹੌਰ ਹਾਈ ਕੋਰਟ ਦੀ ਚੀਫ਼ ਜਸਟਿਸ ਸੀ। ਸੁਪਰੀਮ ਕੋਰਟ ਵਿੱਚ ਉਨ੍ਹਾਂ ਦੀ ਨਿਯੁਕਤੀ ਕਈ ਮਹੀਨਿਆਂ ਤੋਂ ਲਟਕ ਰਹੀ ਸੀ। ਕਦੇ ਬਾਰ ਕੌਂਸਲ ਅਤੇ ਕਦੇ ਨਿਆਂਪਾਲਿਕਾ ਦੇ ਵੱਖ-ਵੱਖ ਵਿਭਾਗ ਇਸ ਮਾਮਲੇ ਵਿੱਚ ਅੜਿੱਕੇ ਡਾਹਦੇ ਰਹੇ। ਅੰਤ ਵਿੱਚ ਅੱਜ ਪਾਕਿਸਤਾਨ ਦੇ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਸਟਿਸ ਆਇਸ਼ਾ ਨੂੰ ਵਧਾਈ ਦਿੱਤੀ ਹੈ।

Facebook Page:https://www.facebook.com/factnewsnet

See videos: https://www.youtube.com/c/TheFACTNews/videos