ਹਰਿਆਣਾ

ਤਨਖ਼ਾਹ ਨਾ ਮਿਲਣ ਤੇ ਆਊਟ ਸੋਰਸਿੰਗ ਕਰਮਚਾਰੀਆਂ ਵਲੋਂ ਸਿਹਤ ਮੰਤਰੀ ਅਨਿਲ ਵਿੱਜ ਨਾਲ ਮੁਲਾਕਾਤ

ਫ਼ੈਕ੍ਟ ਸਮਾਚਾਰ ਸੇਵਾ ਅੰਬਾਲਾ, ਜੁਲਾਈ 28

ਸਿਵਲ ਹਸਪਤਾਲ ਅੰਬਾਲਾ ਸ਼ਹਿਰ ਵਿੱਚ ਕੰਮ ਕਰ ਰਹੇ ਆਊਟ ਸੋਰਸਿੰਗ ਤਹਿਤ ਭਰਤੀ ਕਰਮਚਾਰੀ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰ ਕੇ ਸਿਹਤ ਮੰਤਰੀ ਅਨਿਲ ਵਿੱਜ ਨੂੰ ਮਿਲਣ ਲਈ ਉਨ੍ਹਾਂ ਦੇ ਛਾਉਣੀ ਸਥਿਤ ਨਿਵਾਸ ’ਤੇ ਪਹੁੰਚੇ। ਇਸ ਤੇ ਸਿਹਤ ਮੰਤਰੀ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਉਨ੍ਹਾਂ ਦੀ ਸਮੱਸਿਆ ਹੱਲ ਹੋ ਜਾਵੇਗੀ।

ਕਰਮਚਾਰੀਆਂ ਨੇ ਸਿਹਤ ਮੰਤਰੀ ਨੂੰ ਇਕ ਮੰਗ ਪੱਤਰ ਵੀ ਦਿੱਤਾ ਜਿਸ ’ਚ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਮਸਲੇ ਨੂੰ ਲੈ ਕੇ ਉਹ ਕਈ ਵਾਰ ਸੀਐੱਮਓ ਨੂੰ ਫ਼ਰਿਆਦ ਕਰ ਚੁੱਕੇ ਹਨ। 14 ਜੁਲਾਈ ਨੂੰ ਵੀ ਉਹ ਮੰਤਰੀ ਨੂੰ ਮਿਲੇ ਸਨ ਪਰ ਲੰਮਾ ਸਮਾ ਬੀਤ ਜਾਣ ਦੇ ਬਾਵਜੂਦ ਤਨਖ਼ਾਹ ਦੀ ਅਦਾਇਗੀ ਨਹੀਂ ਹੋਈ। ਉਹ ਠੇਕੇਦਾਰ ਦੇ ਵੀ ਕਈ ਚੱਕਰ ਲਾ ਚੁੱਕੇ ਹਨ। ਠੇਕੇਦਾਰ ਵੱਲੋਂ ਉਲਟਾ ਇਕ ਸੂਚੀ ਜਾਰੀ ਕਰਕੇ ਕਈ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਤੇ ਕਈਆਂ ਦੀਆਂ ਪੋਸਟਾਂ ਹੀ ਬਦਲ ਦਿੱਤੀਆਂ ਗਈਆਂ ਹਨ। ਉਨ੍ਹਾਂ ਮੰਤਰੀ ਕੋਲੋਂ ਮੰਗ ਕੀਤੀ ਕਿ ਬਕਾਇਆ ਤਨਖ਼ਾਹ ਜਲਦੀ ਦਿੱਤੀ ਜਾਵੇ ਤੇ ਕੱਢੇ ਗਏ ਕਰਮਚਾਰੀਆਂ ਨੂੰ ਨੌਕਰੀ ਤੇ ਵਾਪਸ ਲਿਆ ਜਾਵੇ।

More from this section