ਪੰਜਾਬ

ਦਵਾਈਆਂ ਅਤੇ ਖਾਦਾਂ ਦੀ ਯੋਗ ਵਰਤੋਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

ਫ਼ੈਕ੍ਟ ਸਮਾਚਾਰ ਸੇਵਾ ਫ਼ਰੀਦਕੋਟ ,ਅਗਸਤ 27

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਾ ਬਲਵਿੰਦਰ ਸਿੰਘ ਮੁੱਖ ਖੇਤੀਬਾਡ਼ੀ ਅਫ਼ਸਰ ਫ਼ਰੀਦਕੋਟ ਦੀ ਅਗਵਾਈ ਵਿੱਚ ਦਵਾਈਆਂ ਅਤੇ ਖਾਦਾਂ ਦੀ ਯੋਗ ਵਰਤੋਂ ਸਬੰਧੀ ਪਿੰਡ ਧੂੜਕੋਟ ਸਰਕਲ ਕੋਟਸੁਖੀਆਂ ਵਿੱਚ ਲਗਪਗ 70 ਕਿਸਾਨਾਂ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ।

ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ ਬਲਾਕ ਖੇਤੀਬਾਡ਼ੀ ਅਫਸਰ, ਡਾ ਜਗਸੀਰ ਸਿੰਘ ਟ੍ਰੇਨਿੰਗ ਅਫ਼ਸਰ, ਡਾ. ਕੁਲਵੰਤ ਸਿੰਘ ਭੌਂ ਪਰਖ ਅਫਸ, ਡਾ.ਯਾਦਵਿੰਦਰ ਸਿੰਘ ਏ.ਡੀ.ਓ, ਵੱਲੋਂ ਕਿਸਾਨ ਭਰਾਵਾਂ ਨੂੰ ਫਸਲਾਂ ਦੀ ਰਹਿੰਦ-ਖੁੰਹਦ ਨੂੰ ਅੱਗ ਨਾ ਲਾ ਕੇ ਜਮੀਨ ਵਿੱਚ ਵਾਹੁਣ, ਫਸਲੀ ਵਿਭਿੰਨਦਾ, ਜਮੀਨ ਦੀ ਸਿਹਤ ਠੀਕ ਰੱਖਣ ਲਈ ਖਾਦਾਂ ਦੀ ਵਰਤੋਂ, ਮਿੱਟੀ ਟੈਸਟ ਰਿਪੋਰਟ ਦੇ ਆਧਾਰ ਤੇ ਕਰਨ , ਖਾਰੇ/ ਤੇਜ਼ਾਬੀ ਪਾਣੀ ਕਾਰਨ ਖਰਾਬ ਹੋਈ ਜਮੀਨ ਨੂੰ ਠੀਸ ਕਰਨ, ਝੋਨੇ/ ਬਾਸਮਤੀ ਦਾ ਆਪਣਾ ਬੀਜ ਆਪ ਤਿਆਰ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਾਉਣ, ਝੋਨੇ/ ਬਾਸਮਤੀ ਵਿੱਚ ਤੱਤਾਂ ਦੀ ਘਾਟ ਪੂਰੀ ਕਰਨ ਲਈ ਖਾਦਾਂ ਦੀ ਸਪਰੇ, ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਘੱਟ ਦਵਾਈਆਂ ਨਾਲ ਕਰਨ, ਆਤਮਾ ਵੱਲੋਂ ਚੱਲ ਰਹੀਆਂ ਸਹੂਲਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਹਰਫੂਲ ਸਿੰਘ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਅਤੇ ਹੋਰ ਨਰਮੇ ਦੇ ਖੇਤਾਂ ਦੀ ਵਿਜ਼ਟ ਕੀਤੀ ਗਈ ਅਤੇ ਮੌਕੇ ਤੇ ਮੌਜੂਦ ਕਿਸਾਨਾਂ ਨੂੰ ਖੇਤੀ ਸਾਹਿਤ ਅਤੇ ਚੂਹੇਮਾਰ ਦਵਾਈ ਵੀ ਵੰਡੀ ਗਈ।

ਇਸ ਮੌਕੇ ਸਰਕਲ ਇੰਚਾਰਜ ਰਣਬੀਰ ਸਿੰਘ ਏ.ਐਸ. ਆਈ, ਕਰਮ ਸਿੰਘ ਫੀਲਡ ਵਰਕਰ, ਲਖਵੀਰ ਸਿੰਘ , ਅਵਤਾਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।