ਖੇਡ

ਓਲੰਪਿਕ ਖਿਡਾਰੀ ਅੰਜੁਮ ਮੋਦਗਿਲ ਨੇ ਅੰਕੁਸ਼ ਭਾਰਦਵਾਜ ਨਾਲ ਕਰਵਾਇਆ ਵਿਆਹ

ਫ਼ੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜਨਵਰੀ 23

ਓਲੰਪੀਅਨ ਅੰਜੁਮ ਮੋਦਗਿਲ ਨੇ ਅੱਜ ਬੇਹੱਦ ਸਾਦਗੀ ਭਰੇ ਮਾਹੌਲ ‘ਚ ਕੌਮਾਂਤਰੀ ਸ਼ੂਟਰ ਅੰਕੁਸ਼ ਭਾਰਦਵਾਜ ਦੇ ਨਾਲ 7 ਫੇਰੇ ਲਏ। ਸੈਕਟਰ-37 ਦੇ ਕਮਿਊਨਿਟੀ ਸੈਂਟਰ ‘ਚ ਆਯੋਜਿਤ ਇਸ ਵਿਆਹ ਸਮਾਗਮ ‘ਚ ਕੋਵਿਡ-19 ਪ੍ਰੋਟੋਕਾਲ ਦਾ ਪੂਰੀ ਤਰ੍ਹਾਂ ਨਾਲ ਧਿਆਨ ਰਖਿਆ ਗਿਆ ਸੀ।

ਵਿਆਹ ‘ਚ 100 ਲੋਕਾਂ ਨੇ ਹਿੱਸਾ ਲਿਆ ਜਿਸ ‘ਚ ਦੋਵੇਂ ਲਾੜਾ-ਲਾੜੀ ਦੇ ਕਰੀਬੀ ਤੇ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਸਨ। ਅੰਕੁਸ਼ ਤੇ ਅੰਜੁਮ ਦੇ ਇਸ ਖ਼ਾਸ ਪਲ ਨੂੰ ਯਾਦਗਾਰ ਬਣਾਉਣ ਲਈ ਉਨ੍ਹਾਂ ਦੇ ਦੋਸਤ ਅਤੇ ਇੰਟਰਨੈਸ਼ਨਲ ਸ਼ੂਟਰ ਅਤੀਤੇਸ਼ ਕੌਸ਼ਲ, ਅਰਜੁਨ ਬਬੂਤਾ ਤੇ ਅਭਿਸ਼ੇਕ ਰਾਣਾ ਵੀ ਪਹੁੰਚੇ ਹੋਏ ਸਨ।

Facebook Page: https://www.facebook.com/factnewsnet

See videos: https://www.youtube.com/c/TheFACTNews/videos