ਪੰਜਾਬ

ਏਕਾਈ ਹਸਪਤਾਲ ਵਲੋਂ ਨਰਸਿੰਗ ਐਜੂਕੇਸ਼ਨ ਪ੍ਰੋਗਰਾਮ ਦਾ ਆਯੋਜਨ

ਫ਼ੈਕ੍ਟ ਸਮਾਚਾਰ ਸੇਵਾ ਲੁਧਿਆਣਾ , ਅਗਸਤ 15

ਏਕਾਈ ਹਸਪਤਾਲ ਦੇ ਯੂਰੋਲੋਜੀ, ਨੇਫਰੋਲੋਜੀ ਅਤੇ ਟ੍ਰਾਂਸਪਲਾਂਟ ਇੰਸਟੀਚਿਟ ਦੇ ਨਰਸਿੰਗ ਵਿਭਾਗ ਨੇ ‘ਕਿਡਨੀ ਕੇਅਰ-ਮਸਟ ਕਨੋਅ’ ਥੀਮ ਦੇ ਨਾਲ ਨਰਸਿੰਗ ਐਜੂਕੇਸ਼ਨ ਪ੍ਰੋਗਰਾਮ ਦਾ ਆਯੋਜਿਤ ਕੀਤਾ | ਜਿੱਥੇ ਵੱਖ -ਵੱਖ ਨਰਸਿੰਗ ਕਾਲਜਾਂ ਦੇ 50 ਸਟਾਫ ਨਰਸਾਂ (ਕੋਵਿਡ ਦੇ ਮੱਦੇਨਜ਼ਰ ) ਨੇ ਭਾਗ ਲਿਆ। ਦਿਨ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ ਅਤੇ ਇਸ ਤੋਂ ਬਾਅਦ ਮੁੱਖ ਮਹਿਮਾਨ ਮੈਡਮ ਅਸ਼ਵਨੀ ਗੋਤਿਆਲ ਆਈਪੀਐਸ, ਏਡੀਸੀਪੀ ਲੁਧਿਆਣਾ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਮੈਡਮ ਗੋਤਿਆਲ ਨੇ ਏਕਾਈ ਹਸਪਤਾਲ ਨੂੰ ਇਹ ਪਹਿਲ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਨਰਸਾਂ ਲਈ ਇਹ ਵਿਦਿਅਕ ਪ੍ਰੋਗਰਾਮ ਉਨ੍ਹਾਂ ਨੂੰ ਕੋਵਿਡ ਦੌਰਾਨ ਸਭ ਤੋਂ ਵਧੀਆ ਨਰਸਿੰਗ ਦੇਖਭਾਲ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ।

ਮੁੱਖ ਯੂਰੋਲੋਜਿਸਟ ਅਤੇ ਟ੍ਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ ਔਲਖ, ਚੇਅਰਮੈਨ ਏਕਾਈ ਹਸਪਤਾਲ ਨੇ ਆਪਣੇ ਪ੍ਰੇਰਣਾਦਾਇਕ ਸ਼ਬਦਾਂ ਨਾਲ ਸਟਾਫ ਨਰਸਾਂ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਨਰਸਿੰਗ ਵਿਭਾਗ ਮਰੀਜ਼ਾਂ ਦੀ ਦੇਖਭਾਲ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ , ਇਸ ਲਈ ਉਹਨਾਂ ਦੇ ਗਿਆਨ ਵਿੱਚ ਸੁਧਾਰ ਕਰਨਾ ਮਹੱਤਵਪੂਰਣ ਹੋਵੇਗਾ ਅਤੇ ਇਸ ਤਰ੍ਹਾਂ ਦੇ ਸੈਸ਼ਨ ਜਾਰੀ ਰਹਿਣਗੇ | ਕਾਨਫਰੈਂਸ ਦਾ ਉਦੇਸ਼ ਗੁਰਦਿਆਂ ਦੀ ਦੇਖਭਾਲ , ਗੁਰਦਿਆਂ ਦੀ ਬੀਮਾਰੀ ਅਤੇ ਉਨ੍ਹਾਂ ਦੇ ਨਰਸਿੰਗ ਕੇਅਰ ਬਾਰੇ ਖਾਸ ਕਰਕੇ ਕੋਵਿਡ ਮਹਾਂਮਾਰੀ ਵਿੱਚ ਨਰਸਾਂ ਦੇ ਗਿਆਨ ਨੂੰ ਵਧਾਉਣ ਬਾਰੇ ਜਾਗਰੂਕਤਾ ਫੈਲਾਉਣਾ ਸੀ।

ਗੈਸਟ ਸਪੀਕਰ ਸ਼੍ਰੀਮਤੀ ਰਿਤੂ ਪੀ ਨਾਇਹਰ ਐਸੋਸੀਏਟ ਪ੍ਰੋਫੈਸਰ ਸੀਐਮਸੀ ਨੇ  ਕਿਡਨੀ ਸਿਸਟਮ ਦੇ ਬੇਸਿਕਸ ਵਿੱਚ ਖੂਨ ਦੇ ਉਤਪਾਦਨ,ਐਸਿਡ-ਬੇਸ ਅਤੇ ਪਾਣੀ ਦੇ ਸੰਤੁਲਨ ਦੀ ਸੰਭਾਲ,ਹੱਡੀਆਂ ਦੀ ਤਾਕਤ ਵਧਾਉਣ ਅਤੇ ਖੂਨ ਦੀ ਸਫਾਈ ਵਿੱਚ ਗੁਰਦਿਆਂ ਦੀ ਭੂਮਿਕਾ ਬਾਰੇ ਦੱਸਿਆ, ਜਿਸ ਤੋਂ ਬਾਅਦ ਡਾ: ਰਿਤਿਕਾ ਬਾਂਸਲ ਕੰਸਲਟੈਂਟ ਨੇਫਰੋਲੌਜੀ ਇਕਾਈ ਹਸਪਤਾਲ ਲੁਧਿਆਣਾ ਨੇ ਗੁਰਦੇ ਦੀ ਬਿਮਾਰੀ ਦੇ ਜੋਖਮ ਕਾਰਣ, ਗੁਰਦਿਆਂ ਦੀ ਨਿਗਰਾਨੀ ਕਰਨ ਦੇ ਤਰੀਕਿਆਂ ਅਤੇ ਕੋਵਿਡ ਮਹਾਂਮਾਰੀ ਵਿੱਚ ਗੁਰਦੇ ਦੀ ਬਿਮਾਰੀ ਨੂੰ ਰੋਕਣ ਲਈ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਕਾਇਮ ਰੱਖਣ ਦੇ ਤਰੀਕਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਤੀਜਾ ਵਿਸ਼ਾ ਸ਼੍ਰੀਮਤੀ ਨੀਲਮ ਦਾਸ, ਐਸੋਸੀਏਟ ਪ੍ਰੋਫੈਸਰ ਮੋਹਨ ਦਾਈ ਓਸਵਾਲ ਕਾਲਜ ਆਫ਼ ਨਰਸਿੰਗ ਵਲੋਂ ਕਵਰ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਗੁਰਦੇ ਦੀ ਬਿਮਾਰੀ ਦੇ ਦੌਰਾਨ ਨਰਸਿੰਗ ਕੇਅਰ ਬਾਰੇ ਵਿਆਪਕ ਗਿਆਨ ਦਿੱਤਾ ਅਤੇ ਕਿਡਨੀ ਟ੍ਰਾਂਸਪਲਾਂਟ ਤੋਂ ਬਾਅਦ ਦੇ ਮਰੀਜ਼ਾਂ ਦੀ ਨਰਸਿੰਗ ਦੇਖਭਾਲ ‘ਤੇ ਵਧੇਰੀ ਜਾਣਕਾਰੀ ਦਿਤੀ|

ਇਸ ਵਿਦਿਅਕ ਕਾਨਫਰੰਸ ਵਿੱਚ ਕਵਿਜ਼ ਮੁਕਾਬਲੇ ਦੀ ਗਤੀਵਿਧੀ ਵੀ ਸ਼ਾਮਲ ਕੀਤੀ ਗਈ। ਡਾ. ਨਵਪ੍ਰੀਤ ਕੌਰ ਔਲਖ ਡਾਇਰੈਕਟਰ, ਇਕਾਈ ਨੇ ਮੁਕਾਬਲੇ ਦੇ ਵਿੰਨਰਸ ਨੂੰ ਇਨਾਮ ਵੰਡੇ ਅਤੇ  ਸੀ ਐਨ ਈ ਵਿਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਸੌਂਪੇ।ਗੈਸਟ ਸਪੀਕਰ ਨੇ ਕਿਹਾ ਕਿ ਅਜਿਹੇ ਸੈਸ਼ਨਾਂ ਨਾਲ ਸਟਾਫ ਨਰਸਾਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਨੇ ਏਕਾਈ ਹਸਪਤਾਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਗੈਸਟ ਸਪੀਕਰ ਵਜੋਂ ਸੱਦਾ ਦੇਣ ਲਈ  ਇਕਾਈ ਹਸਪਤਾਲ ਦਾ ਧੰਨਵਾਦ ਕੀਤਾ।