ਦੇਸ਼-ਦੁਨੀਆ

ਦਿੱਲੀ ‘ਚ ਰਾਤ ਦਾ ਕਰਫਿਊ ਖਤਮ , ਇਕ ਅਪ੍ਰੈਲ ਤੋਂ ਖੁੱਲ੍ਹਣਗੇ ਸਕੂਲ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਫਰਵਰੀ 25

ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਨੇ ਦਿੱਲੀ ‘ਚ ਰਾਤ ਦੇ ਕਰਫਿਊ ਸਮੇਤ ਸਾਰੀਆਂ ਕੋਰੋਨਾ ਪਾਬੰਦੀਆਂ ਨੂੰ ਵਾਪਸ ਲੈਣ ਅਤੇ ਇਕ ਅਪ੍ਰੈਲ ਤੋਂ ਸਕੂਲ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਮਾਸਕ ਨਾ ਪਹਿਨਣ ‘ਤੇ ਜੁਰਮਾਨੇ ਨੂੰ 2 ਹਜ਼ਾਰ ਰੁਪਏ ਤੋਂ ਘਟਾ ਕੇ 500 ਰੁਪਏ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ ‘ਚ ਸੁਧਾਰ ਹੋਇਆ ਹੈ, ਜਿਸ ਨੂੰ ਦੇਖਦੇ ਹੋਏ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ। ਡੀ.ਡੀ.ਐੱਮ.ਏ. ਦੀ ਅੱਜ ਹੋਈ ਬੈਠਕ ‘ਚ ਇਹ ਫ਼ੈਸਲੇ ਲਏ ਗਏ। ਡੀ.ਡੀ.ਐੱਮ.ਏ. ਨੇ ਸਾਰੀਆਂ ਪਾਬੰਦੀਆਂ ਵਾਪਸ ਲੈ ਲਈਆਂ ਹਨ, ਕਿਉਂਕਿ ਸਥਿਤੀ ‘ਚ ਸੁਧਾਰ ਹੋ ਰਿਹਾ ਹੈ ਅਤੇ ਲੋਕਾਂ ਨੂੰ ਨੌਕਰੀਆਂ ਦੇ ਨੁਕਸਾਨ ਕਾਰਨ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੇਜਰੀਵਾਲ ਨੇ ਟਵੀਟ ਕੀਤਾ ਕਿ ਇਕ ਅਪ੍ਰੈਲ ਤੋਂ ਸਕੂਲ ਪੂਰੀ ਤਰ੍ਹਾਂ ਨਾਲ ਆਫ਼ਲਾਈਨ ਚਲਣਗੇ। ਮਾਸਕ ਨਹੀਂ ਪਹਿਨਣ ‘ਤੇ ਜੁਰਮਾਨਾ 500 ਰੁਪਏ ਤੱਕ ਘੱਟ ਕੀਤਾ ਗਿਆ ਹੈ। ਸਾਰਿਆਂ ਨੂੰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਪਾਲਣਾ ਕਰਨਾ ਪਵੇਗਾ। ਸਰਕਾਰ ਸਖ਼ਤ ਨਿਗਰਾਨੀ ਰੱਖੇਗੀ।

Facebook Page: https://www.facebook.com/factnewsnet

See videos:https://www.youtube.com/c/TheFACTNews/videos