ਵਿਦੇਸ਼

ਨਿਊਜ਼ੀਲੈਂਡ ਦੀ PM ਜੈਸਿੰਡਾ ਅਰਡਰਨ ਨੇ ਕੋਰੋਨਾ ਕਾਰਨ ਆਪਣਾ ‘ਵਿਆਹ’ ਕੀਤਾ ਮੁਲਤਵੀ

ਫ਼ੈਕਟ ਸਮਾਚਾਰ ਸੇਵਾ
ਵੈਲਿੰਗਟਨ , ਜਨਵਰੀ 23

ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਦੇ ਮੱਦੇਨਜ਼ਰ ਰੈੱਡ ਅਲਰਟ ਘੋਸ਼ਿਤ ਕੀਤਾ ਗਿਆ ਹੈ। ਇਸ ਕਾਰਨ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਪਣਾ ਵਿਆਹ ਰੱਦ ਕਰ ਦਿੱਤਾ ਹੈ। ਗਾਰਡੀਅਨ ਨੇ ਅਰਡਰਨ ਦੇ ਹਵਾਲੇ ਨਾਲ ਕਿਹਾ ਕਿ ਓਮੀਕਰੋਨ ਨਿਊਜ਼ੀਲੈਂਡ ਦੀਆਂ ਸਰਹੱਦਾਂ ਵਿਚ ਦਾਖਲ ਹੋ ਚੁੱਕਾ ਹੈ ਅਤੇ ਇਸ ਨੇ ਕਮਿਊਨਿਟੀ ਵਿਚ ਫੈਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਲਈ ਪੂਰੇ ਦੇਸ਼ ਨੂੰ ਉੱਚ ਪੱਧਰੀ ਪਾਬੰਦੀਆਂ ‘ਤੇ ਰੱਖਿਆ ਜਾਵੇਗਾ।

ਅਰਡਰਨ ਨੇ ਕਿਹਾ ਕਿ ਕੇਸਾਂ ਦੀ ਗਿਣਤੀ ਸੁਣ ਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਵੇਗੀ। ਅਸੀਂ ਪ੍ਰਕੋਪ ਨੂੰ ਹੌਲੀ ਕਰਨ ਅਤੇ ਕੋਰੋਨਾ ਮਾਮਲਿਆਂ ਦੀ ਗਿਣਤੀ ਨੂੰ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਨ੍ਹਾਂ ਦੱਸਿਆ ਕਿ ਆਕਲੈਂਡ ਵਿੱਚ ਓਮੀਕਰੋਨ ਦੇ ਨੌਂ ਕੇਸ ਸਾਹਮਣੇ ਆਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਨੂੰ ਅੱਜ ਅੱਧੀ ਰਾਤ ਨੂੰ ‘ਰੈੱਡ’ ਅਲਰਟ ਦੇ ਅਧੀਨ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਅਰਡਰਨ ਨੇ ਓਮੀਕਰੋਨ ਦੇ ਪ੍ਰਕੋਪ ਕਾਰਨ ਕਲਾਰਕ ਗੇਫਡੋਰਫ ਨਾਲ ਆਪਣਾ ਵਿਆਹ ਰੱਦ ਕਰ ਦਿੱਤਾ।

Facebook Page: https://www.facebook.com/factnewsnet

See videos: https://www.youtube.com/c/TheFACTNews/videos