ਦੇਸ਼-ਦੁਨੀਆ

ਦਿੱਲੀ ਦੇ ਸਕੂਲਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 22

ਦਿੱਲੀ ਸਰਕਾਰ ਨੇ ਅੱਜ ਸਕੂਲਾਂ ਲਈ ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਅਤੇ ਕਰਮੀਆਂ ਨੂੰ ਬਿਨਾਂ ਥਰਮਲ ਸਕੈਨਿੰਗ ਦੇ ਸਕੂਲ ਕੰਪਲੈਕਸ ‘ਚ ਪ੍ਰਵੇਸ਼ ਨਾ ਕਰਨ ਨਹੀਂ ਦਿੱਤਾ ਜਾਵੇ। ਇਸ ‘ਚ ਇਹ ਵੀ ਕਿਹਾ ਗਿਆ ਹੈ ਕਿ ਮਾਤਾ-ਪਿਤਾ ਨੂੰ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਬੱਚਿਆਂ ਦੇ ਕੋਰੋਨਾ ਵਾਇਰਸ ਪ੍ਰਭਾਵਿਤ ਪਾਏ ਜਾਣ ‘ਤੇ ਸਕੂਲ ਨਾ ਭੇਜਣ।

ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭੋਜਨ ਅਤੇ ਸਟੇਸ਼ਨਰੀ ਦਾ ਸਾਮਾਨ ਸਾਂਝਾ ਕਰਨ ਤੋਂ ਬਚਣ ਦਾ ਨਿਰਦੇਸ਼ ਦਿੱਤਾ ਜਾਵੇ। ਰਾਸ਼ਟਰੀ ਰਾਜਧਾਨੀ ‘ਚ ਪਿਛਲੇ ਕੁਝ ਦਿਨਾਂ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਦੇਖਿਆ ਗਿਆ ਹੈ।

Facebook Page:https://www.facebook.com/factnewsnet

See videos:https://www.youtube.com/c/TheFACTNews/videos